Jalandhar: ਕਾਰ ਤੇ ਟਰੱਕ ਭਿੜੇ - ਨਾਗਾਲੈਂਡ
ਜਲੰਧਰ: ਜਲੰਧਰ-ਪਠਾਨਕੋਟ ਬਾਈਪਾਸ (Bypass) 'ਤੇ ਇਕ ਕਾਰ ਅਤੇ ਟਰੱਕ ਦੀ ਆਪਸੀ ਟੱਕਰ ਹੋ ਗਈ।ਜਿਸ ਵਿੱਚ ਕਾਰ ਬੁਰੀ ਤਰਾਂ ਗ੍ਰਸਤ ਹੋ ਗਈ।ਜਾਂਚ ਅਧਿਕਾਰੀ ਮਨਜੀਤ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਾਰ ਅਤੇ ਟਰੱਕ ਵਿਚਕਾਰ ਟੱਕਰ ਹੋ ਗਈ।ਉਨ੍ਹਾਂ ਨੇ ਕਿਹਾ ਟਰੱਕ ਡਰਾਈਵਰ (Truck Driver)ਨੂੰ ਹਿਰਾਸਤ ਵਿੱਚ ਲਿਆ। ਜਿਸ ਦਾ ਨਾਮ ਅੰਮ੍ਰਿਤਪਾਲ ਹੈ ਅਤੇ ਟਰੱਕ ਨੰਬਰ NL01AC1348 ਹੈ ਜੋ ਕਿ ਨਾਗਾਲੈਂਡ ਦਾ ਦੱਸਿਆ ਜਾ ਰਿਹਾ ਹੈ।ਇਸਦੇ ਨਾਲ ਹੀ ਕਾਰ PB08DF7116 ਜੋ ਕਿ ਰਾਮ ਨਾਮਕ ਚਾਲਕ ਚਲਾ ਰਿਹਾ ਸੀ। ਪੁਲੀਸ ਨੇ ਦੱਸਿਆ ਕਿ ਗੰਭੀਰ ਸੱਟਾਂ ਲੱਗੀਆਂ ਪਰ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।