Jalandhar Cantt: ਭਾਰਤੀਆ ਜਨ ਔਸ਼ਧੀ ਕੇਂਦਰ ਦਾ ਹੋਇਆ ਉਦਘਾਟਨ - Medicines
ਜਲੰਧਰ ਕੈਂਟ:ਪ੍ਰਧਾਨ ਮੰਤਰੀ ਮੋਦੀ ਵੱਲੋਂ ਚਲਾਈ ਗਈ ਲੋਕ ਕਲਿਆਣ ਭਲਾਈ ਦੇ ਲਈ ਭਾਰਤੀ ਜਨ ਔਸ਼ਧੀ ਕੇਂਦਰ ਦਾ ਉਦਘਾਟਨ ਕੀਤਾ ਗਿਆ। ਇਸ ਦਾ ਉਦਘਾਟਨ ਸੀਈਓ ਜੋਤੀ ਕੁਮਾਰ ਕੰਟੋਨਮੈਂਟ ਜ਼ੋਨ ਦੇ ਵੱਲੋਂ ਕੀਤਾ ਗਿਆ। ਜਿਸ ਵਿੱਚ ਲੋਕਾਂ ਨੂੰ ਸਰਕਾਰੀ ਰੇਟ ‘ਤੇ ਸਸਤੀਆਂ ਦਵਾਈਆਂ ਦਿੱਤੀਆਂ ਜਾਂਦੀ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਬਾਹਰੋਂ ਮਹਿੰਗੀਆਂ ਦਵਾਈਆਂ (Medicines) ਲੈਣ ਦੀ ਮਜ਼ਬੂਰ ਹੋਣਾ ਪੈਂਦਾ ਹੈ। ਇਸ ਮੌਕੇ ਜੋਤੀ ਕਾਮੁਰ ਵੱਲੋਂ ਸਥਾਨਕ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ। ਕਿ ਉਹ ਬਾਹਰ ਦੀ ਬਜਾਏ ਇੱਥੋਂ ਦਵਾਈਆਂ ਲੈਣ। ਉਨ੍ਹਾਂ ਨੇ ਕਿਹਾ ਕਿ ਅਜਿਹਾ ਹੋਣ ਨਾਲ ਲੋਕਾਂ ਨੂੰ ਮਹਿੰਗਈ ਦੀ ਮਾਰ ਤੋਂ ਵੱਡੀ ਰਾਹਤ ਮਿਲੇਗੀ।