ਜਥੇਦਾਰ ਹਵਾਰਾ ਨੂੰ ਲੈ ਕੇ ਸਿਰਸਾ ਦਾ ਬਿਆਨ - mental issue Jagtar Singh Hawara
ਅੰਮ੍ਰਿਤਸਰ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੋ ਕਿ ਤਿਹਾੜ ਜੇਲ੍ਹ ਦਿੱਲੀ ਵਿੱਚ ਨਜ਼ਰਬੰਦ ਹਨ ਪਿਛਲੇ ਕੁਝ ਸਮੇਂ ਤੋਂ ਸਿਰ ਦੀ ਰਸੌਲੀ ਤੋਂ ਪੀੜਤ ਹਨ।ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪੀ.ਏ ਬਲਬੀਰ ਸਿੰਘ ਨੇ ਦੱਸਿਆ ਕਿ ਹਵਾਰਾ ਕਮੇਟੀ ਦੇ ਕੁਝ ਸਿੰਘ ਜੋ ਪਿਛਲੇ ਦਿਨੀ ਜੇਲ੍ਹ ਵਿੱਚ ਮੁਲਾਕਾਤ ਕਰਕੇ ਆਏ ਹਨ ਦੇ ਹਵਾਲੇ ਤੋਂ ਦੱਸਿਆ ਕਿ ਜਥੇਦਾਰ ਸਾਹਿਬ ਦੇ ਸਿਰ ਤੇ ਰਸੌਲੀ ਹੈ ਜਿਸਦਾ ਅਪਰੇਸ਼ਨ ਆਲ ਇੰਡੀਆ ਮੈਡੀਕਲ ਇੰਨਟੀਟਯੁਟ ਦਿੱਲੀ ਵਿੱਖੇ ਹੋਣਾ ਹੈ। ਉਨ੍ਹਾ ਦੋਨਾਂ ਨੇ ਸਪਸ਼ਟ ਕੀਤਾ ਕਿ ਜਥੇਦਾਰ ਸਾਹਿਬ ਕਿਸੇ ਵੀ ਮਾਨਸਿਕ ਰੋਗ ਤੋਂ ਪੀੜਤ ਨਹੀਂ ਹਨ ।ਇਸ ਲਈ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਿਹਾ ਜਾਵੇ।
Last Updated : Aug 12, 2022, 6:35 PM IST