VIDEO: ਕਿੰਝ ਚੋਣਾਂ ਹਾਰਨ ਤੋਂ ਬਾਅਦ ਵੀ ਜਿੱਤ ਗਿਆ ਨੀਟੂ ਸ਼ਟਰਾਂ ਵਾਲਾ..? - Lok Sabha Election 2019
ਜਲੰਧਰ ਤੋਂ ਲੋਕ ਸਭਾ ਸੀਟ ਲਈ ਚੋਣਾਂ ਲੜਨ ਵਾਲੇ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲੇ ਨੇ ਵੀ ਜਲੰਧਰ ਦੇ ਹੋਰ ਉਮੀਦਵਾਰਾਂ ਵਾਂਗੂ ਲੋਕ ਸਭਾ ਚੋਣਾਂ ਵਿੱਚ ਹਿੱਸਾ ਲਿਆ ਸੀ ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕੱਲ੍ਹ ਰੋਂਦੇ ਹੋਇਆ ਉਨ੍ਹਾਂ ਨੇ ਮੀਡੀਆ ਅੱਗੇ ਸਾਰੀ ਦਾਸਤਾਂ ਬਿਆਨ ਕੀਤੀ ਸੀ। ਇੱਥੋ ਤੱਕ ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਸੀ ਕਿ ਈਵੀਐਮ ਮਸ਼ੀਨਾਂ ਦੀ ਖ਼ਰਾਬੀ ਕਰਕੇ ਉਸ ਨੂੰ ਵੋਟਾਂ ਪੂਰੀਆ ਨਹੀਂ ਪੈ ਰਹੀਆਂ ਜਿੰਨੀਆਂ ਪੈਣੀਆਂ ਚਾਹੀਦੀਆਂ ਸੀ, ਪਰ ਅੱਜ ਨੀਟੂ ਸ਼ਟਰਾਂ ਵਾਲਾ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ ਅਤੇ ਲੋਕ ਉਸ ਨਾਲ ਸੈਲਫੀਆਂ ਲੈ ਰਹੇ ਹਨ। ਹਾਲਾਂਕਿ ਕੱਲ੍ਹ ਇਹ ਜਾਣਕਾਰੀ ਸੀ ਕਿ ਉਨ੍ਹਾਂ ਨੂੰ ਸਿਰਫ਼ 5 ਵੋਟਾਂ ਪਈਆਂ ਸਨ ਪਰ ਅੱਜ ਚੋਣ ਕਮਿਸ਼ਨ ਦੀ ਨਵੀਂ ਅਪਡੇਟ ਮੁਤਾਬਕ ਨੀਟੂ ਨੂੰ 856 ਵੋਟਾਂ ਪਈਆਂ ਹਨ।
Last Updated : May 25, 2019, 7:19 AM IST