ਪੰਜਾਬ

punjab

ETV Bharat / videos

"ਭਾਜਪਾ ਨੂੰ ਦੇਸ਼ ਦੇ ਸੱਭਿਆਚਾਰ ਦਾ ਅਪਮਾਨ ਕਰਨ ਵਾਲੇ ਦੀ ਲੋੜ ਨਹੀਂ" - ਸੱਭਿਆਚਾਰ ਦਾ ਅਪਮਾਨ

By

Published : Jul 3, 2022, 2:21 PM IST

Updated : Aug 9, 2022, 3:50 PM IST

ਤੇਲੰਗਾਨਾ: ਬੀਜੇਪੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਦੋ ਦਿਨਾਂ ਬੈਠਕ ਹੈਦਰਾਬਾਦ ਦੇ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਵਿੱਚ ਹੋ ਰਹੀ ਹੈ। ਪੀਐਮ ਮੋਦੀ, ਜੇਪੀ ਨੱਡਾ ਸਮੇਤ ਦੇਸ਼ ਭਰ ਦੇ ਦਿੱਗਜ ਭਾਜਪਾ ਆਗੂ ਹੈਦਰਾਬਾਦ ਵਿੱਚ ਹਨ। ਇਸ ਬੈਠਕ 'ਚ ਬਿਹਾਰ ਭਾਜਪਾ ਦੇ ਐਮਐਲਸੀ ਨਵਲ ਕਿਸ਼ੋਰ ਯਾਦਵ ਵੀ ਹਿੱਸਾ ਲੈਣ ਪਹੁੰਚੇ ਹਨ। ਇਸ ਦੌਰਾਨ ਈਟੀਵੀ ਭਾਰਤ ਝਾਰਖੰਡ ਦੇ ਸਟੇਟ ਹੈੱਡ ਭੂਪੇਂਦਰ ਦੂਬੇ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਓਵੈਸੀ ਦੀ ਚੁਣੌਤੀ ਬਾਰੇ ਪੁੱਛੇ ਗਏ ਸਵਾਲ 'ਤੇ ਨਵਲ ਕਿਸ਼ੋਰ ਯਾਦਵ ਨੇ ਕਿਹਾ ਕਿ ਨਰਿੰਦਰ ਮੋਦੀ ਜਿਸ ਦੀ ਅਗਵਾਈ ਕਰਦੇ ਹਨ, ਉਸ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ। ਬਿਹਾਰ 'ਚ ਓਵੈਸੀ ਦੀ ਪਾਰਟੀ ਟੁੱਟਣ 'ਤੇ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਦੇ ਸੱਭਿਆਚਾਰ ਦਾ ਅਪਮਾਨ ਕਰਨ ਵਾਲੇ ਲੋਕਾਂ ਦੀ ਕੋਈ ਲੋੜ ਨਹੀਂ ਹੈ।
Last Updated : Aug 9, 2022, 3:50 PM IST

ABOUT THE AUTHOR

...view details