ਲੁਧਿਆਣਾ 'ਚ ਯੋਗ ਕਰਦਿਆ 'ਕਰੋ ਯੋਗ, ਰਹੋ ਨਿਰੋਗ' ਦਾ ਦਿੱਤਾ ਸੁਨੇਹਾ - ਕਰੋ ਯੋਗ, ਰਹੋ ਨਿਰੋਗ
ਲੁਧਿਆਣਾ: ਕੌਮਾਂਤਰੀ ਯੋਗਾ ਦਿਵਸ ਮੌਕੇ ਲੁਧਿਆਣਾ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਯੋਗ ਕੈਂਪਾ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਸ਼ਹਿਰ ਵਾਸੀਆਂ ਨੇ ਯੋਗ ਸ਼ਿਵਰ ਵਿੱਚ ਹਿੱਸਾ ਲਿਆ। ਯੋਗਾ ਦਿਵਸ ਮੌਕੇ 'ਕਰੋ ਯੋਗ, ਰਹੋ ਨਿਰੋਗ' ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਪੰਜਾਬ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਕੌਂਸਲਰ ਮਮਤਾ ਆਸ਼ੂ ਵੀ ਵਿਸ਼ੇਸ਼ ਤੌਰ 'ਤੇ ਯੋਗ ਸ਼ਿਵਰ ਵਿੱਚ ਹਿੱਸਾ ਲੈਣ ਲਈ ਪਹੁੰਚੇ। ਇਸ ਮੌਕੇ ਯੋਗ ਗੁਰੂਆਂ ਨੇ ਕਿਹਾ ਕਿ ਯੋਗਾ ਸਾਡੇ ਸਰੀਰ ਅਤੇ ਆਤਮਾ ਲਈ ਬਹੁਤ ਜ਼ਰੂਰੀ ਹੈ।