International Anti-Drug Day:ਵੈਬੀਨਾਰ 'ਚ ਨਸ਼ਿਆ ਤੋਂ ਦੂਰ ਰਹਿਣ ਲਈ ਕੀਤਾ ਪ੍ਰੇਰਿਤ - ਨਸ਼ਾ ਰਹਿਤ ਜ਼ਿੰਦਗੀ
ਲੁਧਿਆਣਾ: ਇੰਟਰਨੈਸ਼ਨਲ ਐਂਟੀ ਡਰੱਗ ਡੇ (International Anti-Drug Day) ਉਤੇ ਲੁਧਿਆਣਾ ਵਿਚ ਇਕ ਵੈਬੀਨਾਰ (Webinar) ਕਰਵਾਇਆ ਗਿਆ।ਜਿਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਡਿਉ ਕਾਨਫਰੰਸਿੰਗ (Video conferencing) ਦੁਆਰਾ ਸੰਬੋਧਨ ਕੀਤਾ ਹੈ।ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਦੀ ਮਿਹਨਤ ਸਦਕਾ ਨਸ਼ੇ ਉਤੇ ਠੱਲ ਪਈ ਹੈ ਅਤੇ ਨਸ਼ੇ ਕਾਰਨ ਜ਼ਿੰਦਗੀਆਂ ਖਰਾਬ ਹੋ ਰਹੀਆ ਹਨ।ਡੀਸੀ ਨੇ ਨੌਜਵਾਨਾਂ ਨੂੰ ਨਸ਼ਾ ਰਹਿਤ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕੀਤਾ ਹੈ।