International Anti Drug Day: ਪੁਲਿਸ ਨੇ ਨਸ਼ਾ ਕੀਤਾ ਨਸ਼ਟ - ਇੰਟਰਨੈਸ਼ਨਲ ਐਂਟੀ ਡਰੱਗ ਡੇਅ
ਅੰਮ੍ਰਿਤਸਰ:ਪੁਲਿਸ ਨੇ ਵੱਖ ਵੱਖ ਜਗ੍ਹਾ ਤੋਂ ਫੜੇ ਗਏ ਨਸ਼ੇ (Drugs)ਦੀ ਖੇਪ ਨੂੰ ਅੰਮ੍ਰਿਤਸਰ ਦੀ ਖੰਨਾ ਪੇਪਰ ਮਿਲ ਵਿਚ ਨਸ਼ਟ ਕੀਤਾ ਹੈ।ਇਸ ਮੌਕੇ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਕੋਰਟ ਦੇ ਆਦੇਸ਼ ਆਉਣ ਤੋਂ ਬਾਅਦ ਦਸ ਜਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਵੱਲੋਂ ਇਸ ਨਸ਼ੇ ਦੀ ਖੇਪ (Consignment of Drugs) ਨੂੰ ਨਸ਼ਟ ਕੀਤਾ ਗਿਆ।ਉਨ੍ਹਾਂ ਨੇ ਦੱਸਿਆ ਹੈ ਇਸ ਵਿਚ 659 ਕਿਲੋ ਹੈਰੋਇਨ, 3000 ਕਿਲੋ ਭੁੱਕੀ ਅਤੇ 5 ਕਰੋੜ 70 ਲੱਖ ਨਸ਼ੇ ਦੇ ਕੈਪਸੂਲ ਨਸ਼ਟ ਕੀਤੇ ਗਏ ਹਨ।ਪੁਲਿਸ ਨੇ ਇੰਟਰਨੈਸ਼ਨਲ ਐਂਟੀ ਡਰੱਗ ਡੇਅ ਉਤੇ ਨਸ਼ੇ ਦੀ ਵੱਡੀ ਖੇਪ ਨੂੰ ਨਸ਼ਟ ਕੀਤਾ ਹੈ।ਪੁਲਿਸ ਅਧਿਕਾਰੀ ਨੇ ਲੋਕਾਂ ਨਸ਼ਿਆਂ ਤੋਂ ਬਚਣ ਦੀ ਅਪੀਲ ਕੀਤੀ।