ਪੰਜਾਬ ਸਰਕਾਰ ਨੂੰ ਰੋਜ਼ਗਾਰ ਖੋਹਣ ਦੀ ਵਜਾਏ ਪੈਦਾ ਕਰਨੇ ਚਾਹੀਦੇ ਨੇ ਰੋਜ਼ਗਾਰ: ਮਨੀਸ਼ ਤਿਵਾੜੀ ਸਾਂਸਦ - ਪੰਜਾਬ ਸਰਕਾਰ ਨੂੰ ਰੋਜ਼ਗਾਰ ਖੋਹਣ ਦੀ ਵਜਾਏ ਪੈਦਾ ਕਰਨੇ ਚਾਹੀਦੇ ਨੇ ਰੋਜ਼ਗਾਰ
ਹੁਸ਼ਿਆਰਪੁਰ: ਪੰਜਾਬ ਸਰਕਾਰ ਨੂੰ ਰੋਜ਼ਗਾਰ ਖੋਹਣ ਦੀ ਵਜਾਏ ਰੋਜਗਾਰ ਦੇ ਸਾਧਨ ਪੈਦਾ ਕਰਨੇ ਚਾਹੀਦੇ ਹਨ, ਇਹ ਕਹਿਣਾ ਹੈ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ ਦਾ ਜੋ ਗੜ੍ਹਸ਼ੰਕਰ ਵਿਖੇ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਸਨ। ਇਸ ਮੌਕੇ ਮਨੀਸ਼ ਤਿਵਾੜੀ ਸਾਂਸਦ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਰੋਜਗਾਰ ਖੋਹਣ ਦੀ ਥਾਂ ਰੋਜਗਾਰ ਪੈਦਾ ਕਰਨੇ ਚਾਹੀਦੇ ਹਨ। ਮਨੀਸ਼ ਤਿਵਾੜੀ ਨੇ ਕਿਹਾ ਕਿ ਰੋਜਗਾਰ ਨਾ ਹੋਣ ਕਾਰਨ ਪੰਜਾਬ ਵਿੱਚ ਆਈ ਲੈਟਸ ਸਵ ਤੋਂ ਵੱਡੀ ਇੰਡਸਟਰੀ ਬਣ ਚੁੱਕੀ ਹੈ ਅਤੇ ਰੋਜਗਾਰ ਨਾ ਹੋਣ ਕਾਰਨ ਪੰਜਾਬ ਦਾ ਨੌਜਵਾਨ ਆਈ ਲੈਟਸ ਕਰਕੇ ਵਿਦੇਸ਼ਾਂ ਵਿੱਚ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਲੋਨ ਦਾ ਦੇਣ ਦੀ ਵਜ੍ਹਾ ਨਾਲ ਡਿਫਾਲਟਰ ਕਿਸਾਨਾਂ ਤੇ ਵਾਰੰਟ ਜਾਰੀ ਹੋਣ ਤੇ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਉੱਪਰ ਇੱਕ ਵੱਡੀ ਚੁਣੌਤੀ ਹੈ। ਕਿਸਾਨ ਅੰਦੋਲਨ ਇਸ ਦਾ ਹਿੱਸਾ ਰਿਹਾ ਹੈ। ਪੰਜਾਬ ਸਰਕਾਰ ਨੂੰ ਇਸ ਦੇ ਵੱਲ ਸੋਚਣਾ ਚਾਹੀਦਾ ਹੈ ਕਿਸਾਨਾਂ ਦੇ ਲਈ ਆਮਦਨ ਦੇ ਸਾਧਨ ਪੈਦਾ ਕਰਨੇ ਚਾਹੀਦੇ ਹਨ।