ਉਦਯੋਗਪਤੀਆਂ ਨੇ ਫੈਕਟਰੀ ਬੰਦ ਰੱਖਣ ਦਾ ਕੀਤਾ ਐਲਾਨ, ਇਹ ਹੈ ਪੂਰਾ ਮਾਮਲਾ - ਪੀਐਨਜੀ ਦੇ ਵਧੇ ਰੇਟਾਂ ਦੇ ਖਿਲਾਫ
ਸ੍ਰੀ ਫਤਿਹਗੜ੍ਹ ਸਾਹਿਬ ਦੇ ਹਲਕਾ ਮੰਡੀ ਗੋਬਿੰਦਗੜ੍ਹ ਦੇ ਉਦਯੋਗਪਤੀਆਂ ਪੀਐਨਜੀ ਦੇ ਵਧੇ ਰੇਟਾਂ ਦੇ ਖਿਲਾਫ ਦੋ ਰੋਜ਼ਾਂ ਹੜਤਾਲ ਕਰਦੇ ਹੋਏ ਫੈਕਟਰੀਆਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ। ਨਾਲ ਹੀ ਉਨ੍ਹਾਂ ਨੇ ਇਸ ਸਬੰਧੀ ਸ੍ਰੀ ਫਤਿਹਗੜ੍ਹ ਸਾਹਿਬ ਦੇ ਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ। ਇਸ ਦੌਰਾਨ ਆਲ ਇੰਡੀਆ ਰੀ ਰੋਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਵਸ਼ਿਸ਼ਟ ਨੇ ਕਿਹਾ ਕਿ ਐਨਜੀਟੀ ਜ਼ਬਰਦਸਤੀ ਇੰਡਸਟਰੀ ਨੂੰ ਪੀਐਨਜੀ ਉਪਰ ਕਰਨਾ ਚਾਹੁੰਦੀ ਹੈ। ਜਦਕਿ ਇੱਕ ਸਾਲ ਪਹਿਲਾਂ ਗੈਸ ਦਾ ਰੇਟ 18 ਰੁਪਏ ਸੀ ਜੋਕਿ ਹੁਣ 54 ਰੁਪਏ ਹੋ ਗਿਆ ਹੈ। ਮੰਡੀ ਗੋਬਿੰਦਗੜ੍ਹ ਅਤੇ ਖੰਨਾ ਦਾ ਜਿਲ੍ਹਾ ਵੱਖ-ਵੱਖ ਹੋਣ ਕਰਕੇ ਰੇਟ ਵੀ ਵੱਖਰੇ ਹਨ। ਜਿਸ ਕਰਕੇ ਇੰਡਸਟਰੀ ਚਲਾਉਣਾ ਔਖਾ ਹੈ। ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਇਸਦਾ ਜਲਦ ਹੱਲ ਕਰੇ।