ਕਿਸਾਨ ਤੇ ਹੋਏ SC ST ਐਕਟ ਨੂੰ ਰੱਦ ਕਰਵਾਉਣ ਲਈ ਕੀਤਾ ਮੇਨ ਹਾਈਵੇ ਜਾਮ - ਮੋਗਾ ਦੀ ਤਾਜ਼ਾ ਖਬਰ ਪੰਜਾਬੀ ਵਿੱਚ
ਮੋਗਾ: ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਕਿਸਾਨ ਤੇ ਹੋਏ SC, ST ਐਕਟ ਨੂੰ ਰੱਦ ਕਰਵਾਉਣ ਨੂੰ ਲੈ ਕੇ ਮੋਗਾ ਲੁਧਿਆਣਾ, ਫਿਰੋਜ਼ਪੁਰ ਹਾਈਵੇਅ ਜਾਮ ਕੀਤਾ ਹੈ। ਮੌਕੇ ਤੇ ਭਾਰੀ ਪੁਲਿਸ ਬਲ ਤੈਨਾਤ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਮੋਗਾ ਪਹੁੰਚੇ। IG ਫ਼ਰੀਦਕੋਟ ਰੇਂਜ ਨਾਲ ਹੋਈ ਗੱਲਬਾਤ ਆਈਜੀ ਦੇ ਭਰੋਸੇ ਤੋਂ ਬਾਅਦ ਥਾਣੇ ਅੱਗੇ ਲੱਗਾ ਧਰਨਾ ਦੂਜੀ ਜਗ੍ਹਾ ਤੇ ਸ਼ਿਫਟ ਕੀਤਾ ਜਾਵੇਗਾ ਪਰ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਪ੍ਰਸ਼ਾਸਨ ਨੇ 4 ਤੋਂ 5 ਦਿਨ੍ਹਾਂ ਦਾ ਸਮਾਂ ਮੰਗਿਆ ਹੈ।