IND VS NZ Semi Final: ਮੈਚ ਨੂੰ ਲੈ ਕੇ ਉਤਸ਼ਾਹਿਤ ਕ੍ਰਿਕਟ ਫੈਨਜ਼ - cricket
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੰਗਲਵਾਰ ਨੂੰ ਮੈਨਚੈਸਟਰ 'ਚ ਪਹਿਲਾ ਸੈਮੀਫ਼ਾਈਨਲ ਮੁਕਾਬਲਾ ਖੇਡਿਆ ਜਾਵੇਗਾ। ਇਸ ਮੈਚ ਨੂੰ ਲੈ ਕੇ ਸਾਰੇ ਹੀ ਕ੍ਰਿਕਟ ਪ੍ਰੇਮੀਆਂ ਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਪ੍ਰਦਰਸ਼ਨ ਭਾਰਤੀ ਕ੍ਰਿਕਟ ਟੀਮ ਦਾ ਵਿਸ਼ਵ ਕੱਪ 'ਚ ਰਿਹਾ ਹੈ, ਉਸ ਮੁਤਾਬਕ ਭਾਰਤ ਵਰਲਡ ਕੱਪ ਦਾ ਵੱਡਾ ਦਾਅਵੇਦਾਰ ਹੈ। ਦੇਸ਼ ਭਰ ਵਿੱਚ ਦੁਆਵਾਂ ਦਾ ਦੌਰ ਜਾਰੀ ਹੈ। ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਸ਼ਹਿਰ ਰਾਂਚੀ 'ਚ ਵੀ ਦੁਆਵਾਂ ਦਾ ਦੌਰ ਜਾਰੀ ਹੈ।