ਭਾਰਤ ਨੇ 3 ਪਾਕਿਸਤਾਨੀ ਮਛੇਰੇ ਕੈਦੀ ਕੀਤੇ ਰਿਹਾਅ - ਪਾਕਿਸਤਾਨ
ਅੰਮ੍ਰਿਤਸਰ: ਭਾਰਤ ਸਰਕਾਰ (Government of India)ਨੇ ਇਕ ਵਾਰ ਫਿਰ ਪਾਕਿਸਤਾਨ ਦੇ ਤਿੰਨ ਮਛੇਰੇੇ ਰਿਹਾਅ ਕੀਤੇ ਹਨ।ਇਹ ਮਛੇਰੇ ਦਰਿਆ ਵਿੱਚ ਮੱਛੀਆਂ ਫੜਦੇ-ਫੜਦੇ ਭਾਰਤ ਦੀ ਸੀਮਾ ਵਿੱਚ ਦਾਖਿਲ ਹੋ ਗਏ ਅਤੇ ਗੁਜਰਾਤ ਦੇ ਕੱਛ ਜ਼ਿਲੇ ਵਿਚੋ 2016 'ਚ ਗ੍ਰਿਫ਼ਤਾਰ ਕੀਤੇ ਗਏ ਸਨ।ਜਿਸਦੇ ਚਲਦੇ ਇਨ੍ਹਾਂ ਨੂੰ ਚਾਰ ਸਾਲ ਦੀ ਸਜਾ ਹੋ ਗਈ। ਕੈਦੀਆਂ ਨੂੰ ਪੁਲਾਰਾ ਜੇਲ੍ਹ ਵਿਚ ਰੱਖਿਆ ਗਿਆ ਸੀ।ਇਹਨਾਂ ਦੀ ਸਜ਼ਾ ਪੂਰੀ ਹੋਣ ਤੇ ਵਾਪਸ ਪਾਕਿਸਤਾਨ (Pakistan) ਭੇਜਿਆ ਜਾ ਰਿਹਾ ਹੈ।ਇਸ ਬਾਰੇ ਪ੍ਰੋਟਕੋਲ ਅਧਿਕਾਰੀ ਅਰੁਣ ਮਾਹਲ ਦਾ ਕਹਿਣ ਹੈ ਇਹਨਾਂ ਨੂੰ ਵਾਹਗਾ ਬਾਰਡਰ ਦੁਆਰਾ ਪਾਕਿਸਤਾਨ ਵਾਪਸ ਭੇਜਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਹ ਤਿੰਨ ਮਛੇਰੇੇ ਇਨ੍ਹਾਂ ਦੇ ਨਾਮ ਜੁਮਾ ਮੁਹੰਮਦ , ਮੁਮਦ ਹਸਨ ਅਤੇ ਤੀਜਾ ਵਾਤੁ ਮੁਹੰਮਦ ਪਾਕਿਸਤਾਨ ਦੇ ਰਹਿਣ ਵਾਲੇ ਹਨ।