ਕੈਬਿਨੇਟ ਮੰਤਰੀ ਸੁਖਵਿੰਦਰ ਸਰਕਾਰੀਆ ਨੇ ਪਠਾਨਕੋਟ 'ਚ ਲਹਿਰਾਇਆ ਤਿਰੰਗਾ - 73ਵਾਂ ਆਜ਼ਾਦੀ ਦਿਹਾੜਾ
ਪਠਾਨਕੋਟ: ਭਾਰਤ ਵਿਚ ਆਜ਼ਾਦੀ ਦਿਹਾੜੇ ਨੂੰ ਲੈ ਕੇ ਥਾਂ-ਥਾਂ ਸਮਾਗਮ ਹੋ ਰਹੇ ਹਨ। ਦੇਸ਼ 'ਚ 73ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਕੈਬਿਨੇਟ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਨੇ ਜ਼ਿਲ੍ਹਾ ਪਠਾਨਕੋਟ 'ਚ ਤਿਰੰਗਾ ਲਹਿਰਾਇਆ। ਦੇਸ਼ ਲਈ ਕੁਰਬਾਨ ਹੋਏ ਸ਼ਹੀਦਾਂ ਨੂੰ ਯਾਦ ਕੀਤਾ। ਆਸਮਾਨ 'ਚ ਗੁਬਾਰੇ ਛੱਡ ਕੇ ਅਮਨ ਸ਼ਾਂਤੀ ਦਾ ਸੰਦੇਸ਼ ਦਿੱਤਾ।