ਘੱਲੂਘਾਰੇ ਦਿਵਸ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਹੋਈ ਸਤਰਕ - anniversary of Operation Blue Star
ਅੰਮ੍ਰਿਤਸਰ: ਘੱਲੂਘਾਰੇ ਦਿਵਸ ਨੂੰ ਲੈ ਕੇ ਜਿੱਥੇ ਪੂਰਾ ਪੰਜਾਬ ਹਾਈ ਅਲਰਟ ‘ਤੇ ਹੈ, ਉੱਥੇ ਹੀ ਅੰਮ੍ਰਿਤਸਰ ਪੁਲਿਸ (Amritsar Police) ਵੱਲੋਂ ਵੀ ਸੁਰੱਖਿਆ ਨੂੰ ਧਿਆਨ ਵਿੱਚ ਰਖਦਿਆਂ ਪੁਲਿਸ ਦੇ ਕੰਟਰੋਲ ਰੂਮ (Police control room) ਵਿੱਚ 189 ਕੈਮਰਿਆਂ ਨਾਲ ਸ਼ਹਿਰ ਦੀ ਨਿਗਰਾਨੀ ਰਖੀ ਜਾ ਰਹੀ ਹੈ। ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸ ਸੰਬਧੀ ਜਾਣਕਾਰੀ ਦਿੰਦਿਆਂ ਸੀ.ਸੀ.ਟੀ.ਵੀ. ਕੰਟਰੋਲ ਰੂਮ (CCTV Control room) ਵਿੱਚ ਆਪਰੈਟ ਮੁਲਾਜ਼ਮ ਨੇ ਦੱਸਿਆ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ (Commissioner of Police Amritsar) ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਾਰੇ ਸ਼ਹਿਰ ਦੀ ਸੁਰੱਖਿਆ ਦੇ ਮੱਦੇ ਨਜ਼ਰ ਸ਼ਹਿਰ ਦੀ ਨਿਗਰਾਨੀ ਲਈ 189 ਕੈਮਰੇ ਲਗਾਏ ਗਏ ਹਨ।