ਟਰੈਕਟਰ ਦੀ ਆਰਸੀ ਨੂੰ ਲੈ ਕੇ ਕਿਸਾਨਾਂ ਅਤੇ ਟਰੈਕਟਰ ਏਜੰਸੀ ਵਿਚਕਾਰ ਵਧਿਆ ਝਗੜਾ - ਕਿਸਾਨਾਂ ਵੱਲੋਂ ਟਰੈਕਟਰ ਏਜੰਸੀ ਦਾ ਘਿਰਾਓ
ਬਠਿੰਡਾ: ਆਈਟੀਆਈ ਚੌਂਕ ਥੱਲੇ ਵੱਡੀ ਗਿਣਤੀ 'ਚ ਇਕੱਠੇ ਹੋਏ ਕਿਸਾਨਾਂ ਵੱਲੋਂ ਟਰੈਕਟਰ ਏਜੰਸੀ ਦਾ ਘਿਰਾਓ ਕੀਤਾ ਗਿਆ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਰੇਸ਼ਮ ਸਿੰਘ ਯਾਤਰੀ ਦਾ ਕਹਿਣਾ ਹੈ ਕਿ ਕਰੀਬ 7 ਸਾਲ ਪਹਿਲਾਂ ਇਕ ਟਰੈਕਟਰ ਜਿਸ ਦਾ ਐਕਸੀਡੈਂਟ ਹੋ ਗਿਆ ਸੀ ਰਿਪੇਅਰ ਲਈ ਏਜੰਸੀ ਵਿੱਚ ਲਿਆਂਦਾ ਗਿਆ ਸੀ। ਜਿਸ ਦਾ ਇੰਸ਼ੋਰੈਂਸ ਵੀ ਏਜੰਸੀ ਵੱਲੋਂ ਹੀ ਕਰਵਾਇਆ ਗਿਆ ਸੀ ਟਰੈਕਟਰ ਰਿਪੇਅਰ ਤੋਂ ਬਾਅਦ ਏਜੰਸੀ ਨੇ ਆਰਸੀ ਇਹ ਕਹਿ ਕਿ ਰੱਖ ਲਈ ਸੀ। ਅਸੀਂ ਇੰਸ਼ੋਰੈਂਸ ਸੰਬੰਧੀ ਫਾਰਮੈਲਟੀਆਂ ਪੂਰੀਆਂ ਕਰਨੀਆਂ ਹਨ ਪਰ ਸੱਤ ਸਾਲ ਬੀਤ ਜਾਣ ਦੇ ਬਾਵਜੂਦ ਟਰੈਕਟਰ ਏਜੰਸੀ ਵੱਲੋਂ ਆਰਸੀ ਵਾਪਸ ਨਹੀਂ ਕੀਤੀ। ਜਦੋਂ ਉਨ੍ਹਾਂ ਵੱਲੋਂ ਟਰੈਕਟਰ ਏਜੰਸੀ ਦੇ ਮਾਲਕ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਵੱਲੋਂ ਕਰੀਬ 18 ਹਜ਼ਾਰ ਰੁਪਏ ਦੀ ਅਦਾਇਗੀ ਦੀ ਮੰਗ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਜਦੋਂ ਟਰੈਕਟਰ ਏਜੰਸੀ ਵੱਲੋਂ ਇੰਸ਼ੋਰੈਂਸ ਕੰਪਨੀ ਤੋਂ ਪੈਸਾ ਲੈ ਲਿਆ ਗਿਆ ਹੈ ਤਾਂ ਕਿਸਾਨ ਕਿਸ ਗੱਲ ਦੀ ਅਦਾਇਗੀ ਕਰੇ ਉਲਟਾ ਹੁਣ ਏਜੰਸੀ ਮਾਲਕ ਵੱਲੋਂ ਟਰੈਕਟਰ ਦੀ ਆਰਸੀ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਮਜ਼ਬੂਰਨ ਉਨ੍ਹਾਂ ਨੂੰ ਅੱਜ ਇਹ ਟਰੈਕਟਰ ਏਜੰਸੀ ਦਾ ਘਿਰਾਓ ਕਰਨਾ ਪਿਆ ਹੈ।