ਗੁਰਾਇਆ 'ਚ ਨਹੀਂ ਰੁਕ ਰਹੀਆਂ ਲੁੱਟਖੋਹ ਦੀਆਂ ਵਾਰਦਾਤਾਂ - Incidents of looting
ਜਲੰਧਰ: ਕਸਬਾ ਗੁਰਾਇਆ ਵਿਖੇ ਪੁਲਿਸ ਤੋਂ ਬੇਖੌਫ ਲੁਟੇਰੇ ਆਏ ਦਿਨ ਹੀ ਕਿਸੇ ਨਾ ਕਿਸੇ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾ ਰਹੇ ਹਨ। ਪੁਲਿਸ ਇਨ੍ਹਾਂ ਲੁਟੇਰਿਆ ਨੂੰ ਫੜਨ ਵਿੱਚ ਨਾਕਾਮ ਸਾਬਿਤ ਹੋ ਰਹੀ ਹੈ। ਇਦਾਂ ਦਾ ਹੀ ਤਾਜ਼ਾ ਮਾਮਲਾ ਸਵੇਰੇ 6 ਵਜੇ ਗੁਰਾਇਆ ਵਿਖੇ ਪਿੰਡ ਰੁੜਕਾ ਖੁਰਦ ਦੇ ਸਬਜ਼ੀ ਮੰਡੀ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪ੍ਰਵਾਸੀ ਮਜ਼ਦੂਰ ਸਬਜ਼ੀ ਲੈਣ ਆਇਆ ਸੀ। ਲੁਟੇਰਿਆਂ ਨੇ ਦਾਤਰ ਦੀ ਨੋਕ ਤੇ ਉਸ ਕੋਲੋਂ ਪੰਜ ਹਜ਼ਾਰ ਰੁਪਏ ਦੀ ਨਕਦੀ ਅਤੇ ਉਸ ਦਾ ਮੋਬਾਇਲ ਫੋਨ ਖੋਹ ਕੇ ਫ਼ਰਾਰ ਹੋ ਗਏ।