ਪੁਲਿਸ ਵੱਲੋਂ ਪਿੰਡ ਖਿਆਲਾ ਕਲਾਂ ਵਿਖੇ ਹੋਏ ਕਤਲ ਦਾ ਮਾਮਲਾ 'ਚ 1 ਕਾਬੂ - ਡੀ.ਐੱਸ.ਪੀ ਮਾਨਸਾ ਗੋਬਿੰਦਰ ਸਿੰਘ
ਮਾਨਸਾ: ਮਾਨਸਾ ਦੇ ਪਿੰਡ ਖਿਆਲਾ ਵਿਖੇ ਪਿਛਲੇ ਦਿਨੀਂ ਇੱਕ ਨੌਜਵਾਨ ਦੇ ਕਤਲ ਮਾਮਲੇ ਵਿੱਚ ਡੀ.ਐੱਸ.ਪੀ ਮਾਨਸਾ ਗੋਬਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਕਤਲ ਮਾਮਲੇ ਨੂੰ ਟਰੇਸ ਕਰਦੇ ਹੋਏ ਪਰਦੀਪ ਸਿੰਘ ਨਾਮਕ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂ ਕਿ ਅਰਸ਼ਦੀਪ ਸਿੰਘ ਇਸ ਮਾਮਲੇ ਦੇ ਵਿੱਚ ਫ਼ਰਾਰ ਹੈ। ਉਨ੍ਹਾਂ ਦੱਸਿਆ ਕਿ ਇਹ ਤਿੰਨੋਂ ਮਨਪ੍ਰੀਤ ਸਿੰਘ ਪ੍ਰਦੀਪ ਸਿੰਘ ਅਤੇ ਅਰਸ਼ਦੀਪ ਸਿੰਘ ਦੋਸਤ ਸਨ ਤੇ ਦੋਸਤਾਂ ਦੇ ਵਿੱਚ ਆਪਸੀ ਨੋਕ ਝੋਕ ਹੁੰਦੀ ਰਹਿੰਦੀ ਹੈ। ਅਜਿਹੀ ਗੱਲ ਨੂੰ ਲੈ ਕੇ ਹੀ ਇਨ੍ਹਾਂ ਦੇ ਵਿੱਚ ਆਪਸੀ ਤਕਰਾਰ ਪੈਦਾ ਹੋ ਗਈ, ਜਿਸ ਕਰਕੇ ਇਸ ਕਤਲ ਨੂੰ ਅੰਜ਼ਾਮ ਦਿੱਤਾ ਗਿਆ।