ਸਫਾਈ ਸਰਵੇਖਣ 'ਚ ਨੰਗਲ ਨਗਰ ਕੌਂਸਲ ਨੇ ਮਾਰੀ ਬਾਜ਼ੀ,ਪੂਰੇ ਭਾਰ ਵਿੱਚੋਂ ਹਾਸਿਲ ਕੀਤਾ ਦੂਜਾ ਸਥਾਨ - Clean India Campaign
ਰੋਪੜ ਦੇ ਨਗਰ ਕੌਂਸਲ ਨੰਗਲ (Municipal Council Nangal) ਨੂੰ ਦਿੱਲੀ ਦੇ ਕਟੋਰਾ ਸਟੇਡੀਅਮ ਦੇ ਵਿੱਚ ਸਵੱਛ ਭਾਰਤ ਮੁਹਿੰਮ (Clean India Campaign ) ਦੇ ਤਹਿਤ ਕਰਵਾਏ ਗਏ ਸਰਵੇਖਣ ਵਿੱਚ ਉੱਤਰੀ ਭਾਰਤ ਅਤੇ ਪੰਜਾਬ ਸੂਬਿਆਂ ਦੀਆਂ 199 ਨਗਰ ਕੌਂਸਲਾਂ ਵਿੱਚੋਂ ਨਗਰ ਕੌਂਸਲ ਨੰਗਲ ਨੂੰ ਦੂਜਾ ਰੈਂਕ ਪ੍ਰਾਪਤ ਹੋਇਆ ਹੈ। ਇਸ ਸਬੰਧ ਵਿਚ ਨਗਰ ਕੌਂਸਲ ਨੰਗਲ ਵੱਲੋਂ ਰਾਮ ਨਗਰ ਕਮੇਟੀ ਹਾਲ ਦੇ ਵਿਚ ਧੰਨਵਾਦ ਸਮਾਰੋਹ ਆਯੋਜਿਤ ਕੀਤਾ ਗਿਆ।ਸਵੱਛ ਸਰਵੇਖਣ ਵਿੱਚ ਦੂਸਰਾ ਸਥਾਨ ਹਾਸਲ (Get second place) ਕਰਨ ਉੱਤੇ ਸਫ਼ਾਈ ਸੇਵਕਾਂ ਅਤੇ ਨਗਰ ਕੌਂਸਲ ਨੰਗਲ ਦੇ ਪੂਰੇ ਮੁਲਜ਼ਮਾਂ ਦਾ ਵੀ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਨੰਗਲ ਵਾਸੀਆਂ ਨੂੰ ਅਪੀਲ ਵੀ ਕੀਤੀ ਗਈ ਕਿ ਸਵੱਛ ਮੁਹਿੰਮ ਦੇ ਤਹਿਤ ਆਪਣੇ ਆਲੇ ਦੁਆਲੇ ਸਫਾਈ ਰੱਖਣ ਅਤੇ ਕੂੜੇ ਨੂੰ ਸਹੀ ਤਰੀਕੇ ਰੱਖੋ। ਉਨ੍ਹਾਂ ਕਿਹਾ ਕਿ ਪੂਰੇ ਭਾਰਤ ਵਿੱਚ ਪਲਾਸਟਿਕ ਦੀ ਵਰਤੋਂ ਉੱਤੇ ਪੂਰਨ ਤੌਰ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਕੋਈ ਵੀ ਵਿਅਕਤੀ ਪਲਾਸਟਿਕ ਦੀ ਵਰਤੋਂ ਨਾ ਕਰੇ।