ਨੋ ਐਂਟਰੀ ਵਿੱਚ ਦਾਖਲ ਹੋਏ ਪੁਲਿਸ ਮੁਲਾਜ਼ਮ ਦੀ ਡਿਉਟੀ ਉੱਤੇ ਤਾਇਨਾਤ ਮੁਲਾਜ਼ਮ ਨਾਲ ਹੋਈ ਬਹਿਸ, ਪੁਲਿਸ ਮੁਲਾਜ਼ਮ ਨੂੰ ਮੋੜਿਆ ਗਿਆ ਵਾਪਸ - ਮੁਲਾਜ਼ਮ ਨੂੰ ਰੋਕ ਲਿਆ
ਪਠਾਨਕੋਟ ਸ਼ਹਿਰ ਦੇ ਕਾਲੀ ਮਾਤਾ ਮੰਦਰ ਰੋਡ (Kali Mata Mandir Road) ਉੱਤੇ ਇਕ ਪੁਲਿਸ ਮੁਲਾਜ਼ਮ ਵਰਦੀ ਦੇ ਨਸ਼ੇ ਵਿੱਚ ਕਾਰ ਲੈਕੇ ਨੋ ਐਂਟਰੀ ਵਿੱਚ ਦਾਖਲ (No entry entered) ਹੋ ਗਿਆ, ਜਿਸ ਕਾਰਨ ਗੱਡੀ ਦੇ ਪਿੱਛੇ ਜਾਮ (Jammed behind the car) ਲੱਗ ਗਿਆ। ਇਹ ਸਾਰਾ ਦ੍ਰਿਸ਼ ਮੀਡੀਆ ਦੇ ਕੈਮਰੇ ਨੇ ਕੈਦ ਕਰ ਲਿਆ। ਦੂਜੇ ਪਾਸੇ ਨਾਕੇ ਉੱਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੋ ਐਂਟਰੀ ਵਿੱਚ ਦਾਖਿਲ ਹੋਏ ਮੁਲਾਜ਼ਮ ਨੂੰ ਰੋਕ ਲਿਆ (employee was stopped) ਅਤੇ ਮੀਡੀਆ ਨੂੰ ਦੇਖ ਕੇ ਪੁਲਸ ਮੁਲਾਜ਼ਮਾਂ ਨੇ ਕਾਰ ਵੀ ਪਿੱਛੇ ਮੋੜ ਦਿੱਤੀ। ਇਸ ਦੌਰਾਨ ਦੋਵੇਂ ਪੁਲਿਸ ਮੁਲਾਜ਼ਮਾਂ ਵਿਚਾਲੇ ਬਹਿਸ ਵੀ ਵੇਖਣ ਨੂੰ ਮਿਲੀ। ਮਾਮਲੇਸਬੰਧੀ ਜਦੋਂ ਨਾਕੇ ਉੱਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਲੋਕ ਬਾਹਰੋਂ ਆਏ ਸਨ, ਜਿਸ ਕਾਰਨ ਉਨ੍ਹਾਂ ਨੂੰ ਪਤਾ ਨਹੀਂ ਲੱਗਾ ਕਿ ਇਹ ਨੋ ਐਂਟਰੀ ਹੈ ਪਰ ਉਨ੍ਹਾਂ ਨੂੰ ਦੱਸਣ ਉੱਤੇ ਵਾਪਸ ਭੇਜ ਦਿੱਤਾ ਗਿਆ।