ਜਲੰਧਰ 'ਚ ਭਾਜਪਾ ਮਹਿਲਾ ਮੋਰਚਾ ਨੇ ਕਾਂਗਰਸ ਭਵਨ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ - ਜਲੰਧਰ
ਜਲੰਧਰ: ਭਾਜਪਾ ਮਹਿਲਾ ਮੋਰਚਾ ਹੱਥਾਂ ਵਿੱਚ ਚੂੜੀਆਂ ਲੈ ਕੇ ਜਲੰਧਰ ਦੇ ਚਾਰੋਂ ਵਿਧਾਇਕਾਂ ਦਾ ਪੋਸਟਰ ਦੇ ਨਾਲ ਕਾਂਗਰਸ ਭਵਨ ਦਾ ਘਿਰਾਓ ਕਰ ਰਹੀ ਸੀ ਕਿ ਪੁਲੀਸ ਪ੍ਰਸ਼ਾਸਨ ਨੇ ਬੈਰੀਕੇਡ ਲਗਾ ਕੇ ਰੋਕਿਆ ਗਿਆ। ਉੱਥੇ ਹੀ ਡੀਸੀਪੀ ਨਰੇਸ਼ ਡੋਗਰਾ ਨੇ ਭਾਜਪਾ ਮਹਿਲਾ ਮੋਰਚਾ ਦੀਆਂ ਮਹਿਲਾਵਾਂ ਨੂੰ ਅਸ਼ਵਾਸਨ ਦਿਵਾਉਂਦੇ ਹੋਏ ਕਿਹਾ ਕਿ ਇਹ ਚੁੜੀਆ ਕਾਂਗਰਸੀ ਵਿਧਾਇਕ ਨੂੰ ਭੇਜ ਦੇਣਗੇ। ਇਸ ਦੇ ਚੱਲਦਿਆਂ ਭਾਜਪਾ ਮਹਿਲਾ ਮੋਰਚਾ ਦੇ ਪ੍ਰਧਾਨ ਮੀਨੂੰ ਸ਼ਰਮਾ ਨੇ ਕਿਹਾ ਕਿ ਦਿਨ ਪ੍ਰਤੀ ਦਿਨ ਪੰਜਾਬ ਵਿੱਚ ਕਾਨੂੰਨ ਦੀ ਵਿਵਸਥਾ ਖ਼ਰਾਬ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਜਗਾਉਣ ਦੇ ਲਈ ਇਹ ਕਦਮ ਚੁੱਕਣਾ ਪਿਆ ਹੈ।