ਕੌਮੀ ਕਿਸਾਨ ਯੂਨੀਅਨ ਨੇ ਘੇਰੀ ਜੈਤੋਂ ਵਿਧਾਇਕ ਦੀ ਰਿਹਾਇਸ਼ - Faridkot latest news in Punjabi
ਫਰੀਦਕੋਟ: ਕਿਸਾਨਾਂ ਦੇ ਖੇਤਾਂ ਵਿੱਚੋ ਲਗਾਤਰ ਮੋਟਰਾਂ ਚੋਰੀ ਹੋਣ ਦੀਆਂ ਵਾਰਦਾਤਾਂ ਅਤੇ ਇਸ ਤੋਂ ਇਲਾਵਾ ਬਿਜਲੀ ਟ੍ਰਾੰਸਫਾਰਮਰਾਂ ਦੇ ਤੇਲ ਅਤੇ ਬਿਜਲੀ ਦੀਆਂ ਕੇਬਲਾਂ ਚੋਰੀ ਹੋਣ ਤੋਂ ਪ੍ਰੇਸ਼ਾਨ ਹੋ ਕੇ ਅਪਰਾਧੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਕੌਮੀ ਕਿਸਾਨਾਂ ਯੂਨੀਅਨ ਵੱਲੋਂ 14 ਸਤੰਬਰ ਤੋਂ ਲਾਗਾਤਰ ਮਿੰਨੀ ਸੈਕਟਰੀਏਟ ਵਿਖੇ ਧਰਨਾਂ ਦਿੱਤਾ ਜ਼ਾ ਰਿਹਾ ਹੈ। ਪਰ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਕੋਈ ਕਾਰਵਾਈ ਨਾ ਹੋਣ ਦੇ ਚੱਲਦੇ ਪਿਛਲ੍ਹੇ ਦਿਨ੍ਹੀਂ ਸਪੀਕਰ ਕੁਲਾਤਰ ਸੰਧਵਾ ਦੀ ਰਿਹਾਇਸ਼ ਨੂੰ ਘੇਰਿਆ ਗਿਆ ਸੀ ਅਤੇ ਅੱਜ ਫਿਰ ਆਮ ਆਦਮੀ ਪਾਰਟੀ ਦੇ ਜੈਤੋਂ ਤੋਂ ਵਿਧਿਆਕ ਅਮੋਲਕ ਸਿੰਘ ਦੇ ਘਰ ਦੇ ਬਾਹਰ ਧਰਨਾ ਲਗਾ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਮੌਕੇ ਕੌਮੀ ਕਿਸਾਨ ਯੂਨੀਅਨ ਦੇ ਕੌਮੀ ਪਜੈਤੋਂ ਜ਼ਿਲਾਂ ਪ੍ਰਧਾਨ ਅਤੇ ਫਰੀਦਕੋਟ ਜ਼ਿਲਾਂ ਪ੍ਰਧਾਨ ਨੇ ਕਿਹਾ ਕਿ ਰੋਸ ਵੱਜੋ ਜੈਤੋਂ ਦੇ ਵਿਧਾਇਕ ਅਮੋਲਕ ਸਿੰਘ ਦੇ ਘਰ ਦੇ ਬਾਹਰ ਸੰਕੇਤਕ ਧਰਨਾਂ ਦੇ ਸਰਾਕਰ ਨੂੰ ਸੁਨੇਹਾ ਦੇ ਰਹੇ ਹਾਂ ਕਿ ਇਹ ਧਰਨੇ ਫ਼ਰੀਦਕੋਟ ਤੋਂ ਬਾਅਦ ਪੰਜਬ ਪੱਧਰ ਤੇ ਵੀ ਹੋ ਸਕਦੇ ਹਨ।Latest news of Faridkot