ਮੋਟਰਸਾਇਕਲ ਚੋਰੀ ਕਰਨ ਵਾਲੇ ਦਾ ਲੋਕਾਂ ਨੇ ਚਾੜ੍ਹਿਆ ਕੁੱਟਾਪਾ ! - In Bathinda vegetable market
ਬਠਿੰਡਾ: ਜ਼ਿਲ੍ਹੇ ਦੀ ਸਬਜ਼ੀ ਮੰਡੀ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਨੌਜਵਾਨ ਨੂੰ ਮੋਟਰਸਾਇਕਲ ਚੋਰੀ ਕਰਨ ਦੇ ਸ਼ੱਕ ਹੇਠ ਕੁਝ ਲੋਕਾਂ ਨੇ ਉਸਨੂੰ ਫੜ ਲਿਆ ਅਤੇ ਉਸਦਾ ਕੁੱਟਾਪਾ ਚਾੜ੍ਹ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਵੱਲੋਂ ਜਿੱਥੇ ਨੌਜਵਾਨ ਦਾ ਕੁੱਟਾਪਾ ਚਾੜ੍ਹਿਆ ਗਿਆ ਉਥੇ ਹੀ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ। ਆੜ੍ਹਤੀਆਂ ਦਾ ਕਹਿਣਾ ਸੀ ਕਿ ਇਹ ਨੌਜਵਾਨ ਸਬਜ਼ੀ ਮੰਡੀ ਵਿਚ ਪਹਿਲਾਂ ਕੰਮ ਕਰਦਾ ਸੀ ਪਰ ਹੁਣ ਇਹ ਨਸ਼ੇ ਦਾ ਆਦੀ ਹੋਣ ਕਾਰਨ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਿਹਾ ਸੀ। ਓਧਰ ਘਟਨਾ ਸਥਾਨ ’ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਲੋਕਾਂ ਵੱਲੋਂ ਚੋਰੀ ਦੇ ਸ਼ੱਕ ਹੇਠ ਸ਼ਖ਼ਸ ਨੂੰ ਫੜ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।