ਐੱਨਆਰਆਈ ਹਰਪਾਲ ਸਿੰਘ ਨੇ ਐੱਸਜੀਪਸੀ ਖ਼ਿਲਾਫ਼ ਦਿੱਤੀ ਸ਼ਿਕਾਇਤ,ਕਿਹਾ ਐੱਸਜੀਪਸੀ ਤੋਂ ਜਾਨ ਦਾ ਖਤਰਾ
ਅੰਮ੍ਰਿਤਸਰ ਵਿੱਚ ਪਿਛਲੇ ਦਿਨੀਂ ਐਸ ਜੀ ਪੀ ਸੀ ਦੇ ਮੁਲਾਜ਼ਮਾਂ (Employees of SGPC) ਵੱਲੋਂ ਅੰਮ੍ਰਿਤਸਰ ਦੇ ਇੱਕ ਨਿੱਜੀ ਸਕੂਲ ਦੀ ਗਰਾਊਂਡ (Private school grounds) ਵਿੱਚ ਨਜਾਇਜ਼ ਕਬਜ਼ੇ ਕਰਨ ਲਈ ਆਏ sgpcਦੇ ਮੁਲਾਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ । ਮਾਮਲੇ ਵਿੱਚ ਹੁਣ ਹਾਈਕੋਰਟ ਨੇ ਪੁਲਿਸ ਪ੍ਰਸ਼ਾਸਨ ਨੂੰ ਹਰਪਾਲ ਸਿੰਘ ਯੁਕੇ ਦੀ ਸਰੁੱਖਿਆ ਅਤੇ ਪ੍ਰਾਪਰਟੀ ਨੂੰ ਸੁਰੱਖਿਅਤ ਰੱਖਣ ਲਈ ਆਦੇਸ਼ ਜਾਰੀ ਕੀਤੇ ਗਏ ਸਨ। ਮਾਮਲੇ ਵਿੱਚ ਅੱਜ ਅਦਾਲਤ ਵੱਲੋਂ ਐਸ ਜੀ ਪੀ ਸੀ ਦੇ ਮੁਲਾਜ਼ਮਾਂ ਨੂੰ ਦਖ਼ਲ ਅੰਦਾਜੀ ਕਰਨ ਲਈ ਸਖ਼ਤ ਆਦੇਸ਼ ਦਿੱਤਾ ਹੈ ਅਤੇ ਨੋਟਿਸ ਜਾਰੀ ਕੀਤਾ ਗਿਆ ਹੈ। ਸਕੂਲ ਦੇ ਚੇਅਰਮੈਨ ਹਰਪਾਲ ਸਿੰਘ ਵਲੋਂ ਪੁਲਿਸ ਕਮਿਸ਼ਨਰ (Commissioner of Police) ਅਤੇ ਸਹਾਇਕ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ। ਪੱਤਰ ਰਾਹੀਂ ਉਨ੍ਹਾਂ ਸੁਰੱਖਿਆ ਦੀ ਮੰਗ ਕੀਤੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਕੋਰਟ ਦੇ ਫੈਸਲੇ ਤੋਂ ਬਾਅ ਉਨ੍ਹਾਂ ਨੂੰ ਐਸ ਜੀ ਪੀ ਸੀ ਦੇ ਮੁਲਾਜ਼ਮਾਂ ਤੋਂ ਖ਼ਤਰਾ (Threat from SGPC employees) ਹੈ ਇਸ ਕਰਕੇ ਸਰੁੱਖਿਆ ਪ੍ਰਦਾਨ ਕੀਤੀ ਜਾਵੇ।