ਪਰਨੀਤ ਕੌਰ ਦਾ ਵੱਡਾ ਬਿਆਨ:ਹਾਈਕਮਾਂਡ ਦਾ ਹੱਕ ਐ ਜੋ ਮਰਜ਼ੀ ਕਰੇ, ਰਾਜਾ ਵੜਿੰਗ ਨੀ ਕਰ ਸਕਦਾ ਕੁਝ - ਪਰਨੀਤ ਕੌਰ ਦਾ ਵੱਡਾ ਬਿਆਨ
ਪਟਿਆਲਾ: ਪੰਜਾਬ ਲੋਕ ਕਾਂਗਰਸ ਦੇ ਵਰਕਰਾਂ ਅਤੇ ਕੌਂਸਲਰਾਂ ਦੇ ਨਾਲ ਮਿਲ ਕੇ ਸਾਂਸਦ ਪਰਨੀਤ ਕੌਰ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਸ਼ਹਿਰ ਦੇ ਵਿਕਾਸ ਦੇ ਕੰਮਾਂ ਨੂੰ ਲੈਕੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਸਲਿਆਂ ਵੱਲ ਧਿਆਨ ਦੇਣ ਦੀ ਗੱਲ ਕਹੀ ਹੈ। ਇਸ ਮੌਕੇ ’ਤੇ ਪਰਨੀਤ ਕੌਰ ਨੇ ਕਿਹਾ ਕਿ ਰਾਜਾ ਵੜਿੰਗ ਨੇ ਮੇਰੇ ਖ਼ਿਲਾਫ਼ ਸਿਰਫ ਇੱਕ ਬਿਆਨ ਨਹੀਂ ਬਲਕਿ ਕਈ ਬਿਆਨ ਦਿੱਤੇ ਹਨ ਅਤੇ ਇੰਨ੍ਹਾਂ ਬਿਆਨਾਂ ਨਾਲ ਕੋਈ ਫਰਕ ਨਹੀਂ ਪੈਂਦਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਤੱਕ ਮੈਂ ਮੈਂਬਰ ਪਾਰਲੀਮੈਂਟ ਪਟਿਆਲਾ ਹਾਂ ਤਾਂ ਉਦੋਂ ਤੱਕ ਮੈਂ ਲੋਕਾਂ ਦੇ ਕੰਮ ਕਰਵਾਉਂਦੀ ਰਹਾਗੀ। ਉਨ੍ਹਾਂ ਕਿਹਾ ਕਿ ਹਾਈਕਮਾਨ ਦਾ ਹੱਕ ਹੈ ਉਹ ਜੋ ਮਰਜ਼ੀ ਕਰਨ ਨਾਲ ਹੀ ਉਨ੍ਹਾਂ ਦੋ ਟੁੱਕ ਸੁਣਾਉਂਦਿਆਂ ਕਿਹਾ ਕਿ ਰਾਜਾ ਵੜਿੰਗ ਕੁਝ ਨਹੀਂ ਕਰ ਸਕਦਾ।