ਕੋਰੋਨਾ ਵਾਇਰਸ: ਸੁਖਨਾ ਝੀਲ ਆਉਣ ਵਾਲੇ ਲੋਕਾਂ ਦੀ ਘਟੀ ਗਿਣਤੀ - ਚੰਡੀਗੜ੍ਹ ਦੀ ਸੁਖਨਾ ਝੀਲ
ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਭਰ ਵਿੱਚ 31 ਮਾਰਚ ਤੱਕ ਸਭ ਕੁਝ ਬੰਦ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਲੋਕ ਸਾਵਾਧਾਨੀ ਦੇ ਤੌਰ 'ਤੇ ਆਪਣੇ ਘਰ ਤੋਂ ਬਾਹਰ ਨਹੀਂ ਨਿਕਲ ਰਹੇ। ਪਰ ਜਿਹੜੇ ਲੋਕ ਘੁੰਮਣ ਫਿਰਨ ਦੇ ਸ਼ੌਕੀਨ ਹਨ। ਉਹ ਬਾਹਰ ਨਿਕਲਣਾ ਚਾਹੁੰਦੇ ਹਨ ਪਰ ਸਾਰਾ ਕੁਝ ਬੰਦ ਹੋਣ ਕਰਕੇ ਨਹੀਂ ਜਾ ਪਾ ਰਹੇ। ਜੇਕਰ ਚੰਡੀਗੜ੍ਹ ਦੀ ਸੁਖਨਾ ਝੀਲ ਦੀ ਗੱਲ ਕਰੀਏ ਤਾਂ ਇੱਥੇ ਪ੍ਰਸ਼ਾਸਨ ਵੱਲੋਂ ਕਿਸ਼ਤੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ ਪਰ ਕੁਝ ਲੋਕ ਇੱਥੇ ਘੁੰਮਣ ਲਈ ਫਿਰ ਵੀ ਆ ਰਹੇ ਹਨ। ਉੱਥੇ ਹੀ ਚੰਡੀਗੜ੍ਹ ਵਿੱਚ ਏਲਾਂਟੇ ਮਾਲ ਅਤੇ ਬਾਜ਼ਾਰ ਬੰਦ ਹੋਣ ਕਰਕੇ ਲੋਕਾਂ ਦੀ ਭੀੜ ਘੱਟ ਨਜ਼ਰ ਆ ਰਹੀ ਹੈ।