ਮਲੇਰਕੋਟਲਾ 'ਚ ਫਿੱਕਾ ਰਿਹਾ ਭਾਰਤ ਬੰਦ ਦਾ ਅਸਰ - Malerkotla latest news
8 ਜਨਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਤੇ ਕਿਹਾ ਗਿਆ ਸੀ ਖਾਣ-ਪੀਣ ਵਾਲੀ ਵਸਤੂਆਂ ਦੀ ਕਾਫੀ ਕਿੱਲਤ ਹੋਵੇਗੀ ਪਰ ਜ਼ਮੀਨੀ ਪੱਧਰ ਦੀ ਗੱਲ ਕਰੀਏ ਤਾਂ ਸ਼ਹਿਰ ਮਲੇਰਕੋਟਲਾ ਵਿੱਚ ਜਨ ਜੀਵਨ ਆਮ ਦਿਨਾਂ ਵਾਂਗ ਦਿਖਾਈ ਦਿੱਤਾ। ਮਲੇਰਕੋਟਲਾ ਦੀ ਸਬਜ਼ੀ ਮੰਡੀ ਦੀ ਗੱਲ ਕਰੀਏ ਤਾਂ ਸਬਜ਼ੀ ਮੰਡੀ ਆਮ ਦਿਨਾਂ ਵਾਂਗ ਹੀ ਖੁੱਲ੍ਹੀ ਦਿਖਾਈ ਦਿੱਤੀ। ਦੁਕਾਨਾਂ 'ਤੇ ਫੜ੍ਹੀਆਂ ਵਾਲੇ ਜਿੱਥੇ ਸਬਜ਼ੀਆਂ ਵੇਚ ਰਹੇ ਸਨ, ਉੱਥੇ ਹੀ ਬਾਹਰੀ ਸੂਬਿਆਂ ਤੋਂ ਸਬਜ਼ੀ ਆ ਵੀ ਰਹੀ ਸੀ ਤੇ ਜਾ ਵੀ ਰਹੀ ਸੀ ਤੇ ਆੜ੍ਹਤੀਆਂ ਵੱਲੋਂ ਵੀ ਸਬਜ਼ੀ ਦੀ ਖ਼ਰੀਦ ਕੀਤੀ ਜਾ ਰਹੀ ਸੀ। ਮਲੇਰਕੋਟਲਾ ਵਿੱਚ ਭਾਰਤ ਬੰਦ ਦਾ ਅਸਰ ਕਿਸੇ ਪਾਸੇ ਨਜ਼ਰ ਨਹੀ ਆਇਆ।