ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਮਹਿੰਗੀਆਂ ਦਵਾਈਆਂ ਲਿੱਖਣ ਵਾਲੇ ਡਾਕਟਰ ਨੂੰ ਕੀਤਾ ਡਿਸਮਿਸ
ਕੁਝ ਦਿਨ ਪਹਿਲਾਂ ਪਟਿਆਲਾ ਦੇ ਮਾਤਾ ਕੁਸ਼ੱਲਿਆ ਸਰਕਾਰੀ ਹਸਪਤਾਲ ਦੇ ਇੱਕ ਡਾਕਟਰ ਦੇ ਵੀਡੀਓ ਈਟੀਵੀ ਭਾਰਤ ਵੱਲੋਂ ਨਸ਼ਰ ਕੀਤੀ ਗਈ ਸੀ ਜਿਸ ਵਿੱਚ ਉਹ ਡਾਕਟਰ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਬਾਹਰ ਦੀਆਂ ਮਹਿੰਗੀਆਂ ਦਵਾਈਆਂ ਲਿਖ ਕੇ ਦੇ ਰਿਹਾ ਸੀ। ਜਦੋਂ ਇਹ ਖ਼ਬਰ ਈਟੀਵੀ ਭਾਰਤ ਦੇ ਪੱਤਰਕਾਰ ਵੱਲੋਂ ਡਾਕਟਰ ਸਾਹਿਬ ਦੇ ਉਸ ਪਰਚੀ ਨੂੰ ਜੈਨਰਿਕ ਦਵਾਈਆਂ ਦੀ ਦੁਕਾਨ ਦਾ ਦਿਖਾਇਆ ਗਿਆ ਤਾਂ ਕੁਝ ਦਵਾਈ ਸਮਝ ਨਾ ਆਈਆਂ। ਇਥੋਂ ਤੱਕ ਕਿ ਹਸਪਤਾਲ ਵਿੱਚ ਬੈਠੇ ਸਿਵਲ ਸਰਜਨ ਕੋਲੋਂ ਵੀ ਦਵਾਈਆਂ ਦਵਾਈਆਂ ਨਾ ਪੜ੍ਹੀਆਂ ਗਈਆਂ। ਪਰ, ਜੋ ਹਸਪਤਾਲ ਦੇ ਸਾਹਮਣੇ ਪ੍ਰਾਈਵੇਟ ਦੁਕਾਨ ਹੈ, ਫੋਰਸ ਮੈਡੀਕਲ ਪ੍ਰਾਈਵੇਟ ਦੁਕਾਨ ਉੱਪਰ ਉਹ ਦਵਾਈਆਂ ਮਹਿੰਗੇ ਭਾਅ ਦੀਆਂ ਬੇਹੱਦ ਹੀ ਅਰਾਮ ਨਾਲ ਮਿਲ ਰਹੀਆਂ ਸਨ। ਜਦੋਂ ਡਾਕਟਰ ਸਾਹਿਬ ਕੋਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਹ ਸਭ ਕਬੂਲ ਕੀਤਾ ਸੀ। ਇਸ ਉੱਤੇ ਸਿਵਲ ਸਰਜਨ ਹਰੀਸ਼ ਮਲਹੋਤਰਾ ਨੇ ਆਪਣੀ ਕਮੇਟੀ ਨਾਲ ਗੱਲ ਕਰਕੇ 7 ਦਿਨਾਂ ਦੇ ਨੋਟਿਸ ਤੋਂ ਬਾਅਦ ਡਾਕਟਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਇਸ ਤਰ੍ਹਾਂ ਈਟੀਵੀ ਭਾਰਤ ਵੱਲੋਂ ਦਿਖਾਈ ਗਈ ਇਸ ਖ਼ਬਰ ਦਾ ਅਸਰ ਸਾਹਮਣੇ ਆਇਆ ਜਿਸ ਵਿੱਚ ਆਮ ਪਬਲਿਕ ਨੂੰ ਅਜਿਹੇ ਡਾਕਟਰ ਤੋਂ ਨਿਜਾਤ ਮਿਲੀ ਹੈ।