ਰੇਲਵੇ ਵਿਭਾਗ ਨੇ ਛਡਵਾਏ ਨਾਜਾਇਜ਼ ਕਬਜ਼ੇ - Illegal possession released by railway department
ਗੁਰਦਾਸਪੁਰ: ਰੇਲਵੇ ਫਾਟਕ (Railway gate) ਨੇੜੇ ਉਸ ਸਮੇਂ ਹਾਲਾਤ ਤਨਾਵ ਪੂਰਨ ਬਣ ਗਏ, ਜਦੋ ਰੇਲਵੇ ਫਾਟਕ ਨੇੜੇ ਪਿਛਲੇ 50 ਸਾਲਾਂ ਤੋਂ ਰੇਲਵੇ ਵਿਭਾਗ ਦੀ ਜ਼ਮੀਨ (Land of Railway Department) ਉਪਰ ਹੋਏ ਨਜਾਇਜ਼ ਕਬਜਿਆਂ ਨੂੰ ਹਟਾਉਣ ਦੇ ਲਈ ਰੇਲਵੇ ਵਿਭਾਗ ਵੱਲੋਂ ਇਮਾਰਤਾਂ ਉਪਰ ਪੀਲਾ ਪੰਜਾ ਚਲਾਉਣਾ ਸ਼ੁਰੂ ਕਰ ਦਿੱਤਾ। ਹਲਾਤਾਂ ਨੂੰ ਦੇਖਦੇ ਹੋਏ ਮੌਕੇ ‘ਤੇ ਭਾਰੀ ਗਿਣਤੀ ਵਿੱਚ ਰੇਲਵੇ ਪੁਲਿਸ ਅਤੇ ਪੰਜਾਬ ਪੁਲਿਸ (Railway Police and Punjab Police) ਅਧਿਕਾਰੀਆਂ ਤਾਇਨਾਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਵਿਭਾਗ ਦੇ ਇੰਜੀਨੀਅਰ ਅਰੁਣ ਕੁਮਾਰ ਨੇ ਦੱਸਿਆ ਕਿ ਇਸ ਬਾਰੇ ਲੋਕਾਂ ਨੂੰ ਕਈ ਵਾਰ ਨੋਟਿਸ ਭੇਜੇ ਜਾ ਚੁੱਕੇ ਹਨ, ਪਰ ਇਨ੍ਹਾ ਵੱਲੋਂ ਕੋਈ ਥਾਂ ਨਹੀਂ ਛੱਡੀ ਗਈ, ਜਿਸ ਕਾਰਨ ਅੱਜ ਉਨ੍ਹਾਂ ਨੇ ਜੇਸੀਬੀ ਨਾਲ ਕਬਜ਼ੇ ਛਡਾ ਲਏ।