CWC 2019: ਭਾਰਤ-ਪਾਕਿ ਮੈਚ 'ਤੇ ਟਿਕੀਆਂ ਸਭ ਦੀਆਂ ਨਿਗਾਹਾਂ - icc world cup
16 ਜੂਨ ਨੂੰ ਇੰਗਲੈਂਡ ਦੇ ਮੈਨਚੇਸਟਰ 'ਚ ਭਾਰਤ ਅਤੇ ਪਾਕਿਸਤਾਨ ਦਾ ਮੈਚ ਹੋਣ ਜਾ ਰਿਹਾ ਹੈ। ਭਾਰਤ ਅਤੇ ਪਾਕਿਸਤਾਨ ਦਾ ਮੈਚ ਹਮੇਸ਼ਾ ਹੀ ਹਾਈ ਵੋਲਟੇਜ ਹੁੰਦਾ ਹੈ। ਹੁਣ ਤੱਕ ਵਿਸ਼ਵ ਕੱਪ 'ਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ 6 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਭਾਰਤ ਵਿਸ਼ਵ ਕੱਪ 'ਚ ਪਾਕਿਸਤਾਨ ਖ਼ਿਲਾਫ਼ ਹੁਣ ਤੱਕ ਜੇਤੂ ਰਿਹਾ ਹੈ। ਇਸ ਵਾਰ ਵੀ ਇਹੀ ਉਮੀਦ ਲਗਾਈ ਜਾ ਰਹੀ ਹੈ ਕਿ ਭਾਰਤ ਇਹ ਮੈਚ ਜਿੱਤੇਗਾ। ਈਟੀਵੀ ਭਾਰਤ ਦੀ ਟੀਮ ਨੇ ਲੁਧਿਆਣਾ ਦੇ ਕ੍ਰਿਕੇਟ ਟ੍ਰੇਨਿੰਗ ਸੈਂਟਰ ਦੇ ਦੌਰਾ ਕੀਤਾ ਜਿੱਥੇ ਬੱਚੇ ਇਸ ਮੈਚ ਨੂੰ ਲੈ ਕੇ ਕਾਫ਼ੀ ਉਤਸਾਹਿਤ ਨਜ਼ਰ ਆਏ ਤੇ ਉਨ੍ਹਾਂ ਇੱਕ ਵਾਰ ਫ਼ਿਰ ਤੋਂ ਭਾਰਤ ਦੀ ਜਿੱਤ ਦਾ ਦਾਅਵਾ ਕੀਤਾ।
Last Updated : Jun 14, 2019, 10:55 PM IST