ਵਿਸਾਖੀ ਦੇ ਜਸ਼ਨ, ਸੁਣੋ ਲੋਕਾਂ ਦੀ ਰਾਏ - ਵਿਸਾਖੀ ਮੇਲਾ
ਹੁਸ਼ਿਆਰਪੁਰ: ਵਿਸਾਖੀ ਦਾ ਤਿਉਹਾਰ ਪੰਜਾਬੀ ਬੜੀ ਧੂਮਧਾਮ ਨਾਲ ਮਨਾ ਰਹੇ ਹਨ। ਅੱਜ ਹੁਸ਼ਿਆਰਪੁਰ ਦੀ ਮਸ਼ਹੂਰ ਮਠਿਆਈ ਦੀ ਦੁਕਾਨ ਚੇਚੀ ਸਵੀਟ ਸ਼ਾਪ 'ਤੇ ਜਾ ਕੇ ਮਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਬਾਅਦ ਅੱਜ ਵਿਸਾਖੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ। ਲੋਕ ਮਠਿਆਈਆਂ ਖਰੀਦਣ ਆ ਰਹੇ ਹਨ। ਹੁਸ਼ਿਆਰਪੁਰ ਵਾਸੀਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਵੀ ਇਹੀ ਕਹਿਣਾ ਹੈ ਕਿ ਸਾਨੂੰ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਦੱਸੀਆਂ ਗਈਆਂ ਗਾਈਡਲਾਈਨਾਂ ਦੇ ਮੁਤਾਬਿਕ ਹੀ ਮੇਲਿਆਂ ਦੇ ਵਿੱਚ ਜਾਣਾ ਚਾਹੀਦਾ ਹੈ।