ਪੰਜਾਬ

punjab

By

Published : Oct 10, 2022, 5:37 PM IST

ETV Bharat / videos

ਪੁਲਿਸ ਦੀ ਗ੍ਰਿਫਤ 'ਚੋ ਫਰਾਰ ਹੋ ਗਿਆ ਸੀ ਕਤਲ ਕੇਸ ਦਾ ਦੋਸ਼ੀ, ਫਿਰ ਕੀਤਾ ਕਾਬੂ

ਹੁਸਿ਼ਆਰਪੁਰ ਵਿੱਚ ਸੈਸ਼ਨ ਕੋਰਟ ਵਿੱਚ ਕਤਲ ਮਾਮਲੇ ਵਿੱਚ ਪੇਸ਼ੀ ਲਈ ਲਿਆਂਦਾ ਇਕ ਨੌਜਵਾਨ ਪੁਲਿਸ ਦੀ ਗ੍ਰਿਫਤ ਚੋਂ ਫਰਾਰ ਹੋ ਗਿਆ। ਜਿਸ ਨੂੰ ਕਿ ਤੁਰੰਤ ਪੁਲਿਸ ਵੱਲੋਂ ਪਿੱਛਾ ਕਰਦਿਆਂ ਹੋਇਆਂ ਕਾਬੂ ਕਰ ਲਿਆ ਗਿਆ। ਨੌਜਵਾਨ ਦੀ ਪਹਿਚਾਣ ਯੋਗੇਸ਼ ਕੁਮਾਰ ਵਜੋਂ ਹੋਈ ਹੈ। ਜੋ ਕਿ ਕਤਲ ਮਾਮਲੇ ਵਿੱਚ ਹੁਸਿ਼ਆਰਪੁਬ ਜੇਲ੍ਹ ਵਿੱਚ ਬੰਦ ਹੈ। ਜਾਣਕਾਰੀ ਦਿੰਦਿਆਂ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਪੁਲਿਸ ਵੱਲੋਂ ਨੌਜਵਾਨ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਹੱਥਕੜੀ ਖੋਲ੍ਹੀ ਗਈ ਤਾਂ ਨੌਜਵਾਨ ਫਰਾਰ ਹੋ ਗਿਆ। ਜਿਸਨੂੰ ਕਿ ਤੁਰੰਤ ਮਸਤੈਦੀ ਨਾਲ ਕਾਬੂ ਕਰ ਲਿਆ ਗਿਆ ਤੇ ਕਥਿਤ ਦੋਸ਼ੀ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ।

ABOUT THE AUTHOR

...view details