Hoshiarpur:ਦੁਕਾਨ ਨੂੰ ਅੱਗ ਲੱਗਣ ਨਾਲ ਹੋਇਆ ਲੱਖਾਂ ਦਾ ਨੁਕਸਾਨ - Fire brigade
ਹੁਸ਼ਿਆਰਪੁਰ:ਕਸਬਾ ਟਾਂਡਾ ਉੜਮੁੜ ਦੀ ਦਾਣਾ ਮੰਡੀ ਵਿਚ ਸਥਿਤ ਇਕ ਕਰਿਆਨਾ ਸਟੋਰ ਨੂੰ ਭਿਆਨਕ ਅੱਗ (Fire) ਲੱਗ ਗਈ।ਅੱਗ ਦੀ ਸੂਚਨਾ ਮਿਲਦਿਆਂ ਹੀ ਦੁਕਾਨ ਦੇ ਮਾਲਕ ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ (Fire brigade) ਨੂੰ ਫੋਨ ਕਰਨ ਦੇ ਬਾਵਜੂਦ ਵੀ ਫਾਇਰ ਬ੍ਰਿਗੇਡ ਕਾਫੀ ਦੇਰੀ ਬਾਅਦ ਪਹੁੰਚੀ। ਇਸ ਸੰਬੰਧੀ ਦੁਕਾਨ ਮਾਲਕ ਨੇ ਦੱਸਿਆ ਕਿ ਉਨ੍ਹਾਂ ਦੀ ਦਾਣਾ ਮੰਡੀ ਟਾਂਡਾ ਵਿਚ ਕਰਿਆਨੇ ਦੀ ਦੁਕਾਨ ਹੈ ਜਿੱਥੇ ਸਵੇਰੇ ਤਕਰੀਬਨ ਸਾਢੇ ਤਿੰਨ ਵਜੇ ਅੱਗ ਲੱਗੀ ਹੈ ਅਤੇ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋਇਆ ਹੈ।ਦੁਕਾਨਦਾਰ ਨੇ ਕਿਹਾ ਹੈ ਕਿ ਦੁਕਾਨ ਦੀਆਂ ਉਤੇ ਵਾਲੀਆਂ ਦੋ ਮੰਜਿਲਾਂ ਸੜ ਕੇ ਸਵਾਹ ਹੋ ਗਈਆ ਹਨ।