ਐਕਸ਼ਨ ’ਚ ਜੰਗਲਾਤ ਵਿਭਾਗ, ਹੁਣ ਜੰਗਲ ’ਚੋਂ ਕੀਮਤੀ ਲੱਕੜੀ ਚੋਰੀ ਕਰਨ ਵਾਲਿਆਂ ਦੀ ਨਹੀਂ ਖੈਰ ! - Hoshiarpur Forest Department
ਹੁਸ਼ਿਆਰਪੁਰ: ਜ਼ਿਲ੍ਹੇ ਦੇ ਕੰਢੀ ਇਲਾਕੇ ਵਿੱਚ ਜੰਗਲਾਂ ਵਿੱਚ ਚੋਰੀ ਛਿਪੇ ਕੀਮਤੀ ਲੱਕੜ ਦੀ ਕਟਾਈ ਕਰਕੇ ਲੱਕੜ ਵੇਚਣ ਵਾਲੇ ਲੋਕਾਂ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀ ਵੱਲੋਂ ਸਖਤ ਤਾੜਨਾ ਕੀਤੀ ਗਈ ਹੈ। ਜੰਗਲਾਤ ਅਧਿਕਾਰੀ ਅਮਰੀਕ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੰਗਲ ਵਿੱਚੋਂ ਕੀਮਤੀ ਲੱਕੜ ਚੋਰੀ ਕਰਨ ਵਾਲਿਆਂ ਉੱਤੇ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਪੈਨੀ ਨਜ਼ਰ ਰੱਖੀ ਜਾਂਦੀ ਹੈ ਅਤੇ ਲੱਕੜੀ ਚੋਰੀ ਕਰਨ ਵਾਲਿਆਂ ਉੱਤੇ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਬੜੀ ਚਾਲਾਕੀ ਨਾਲ ਕੀਮਤੀ ਲੱਕੜ ਚੋਰੀ ਕਰਨ ਲਈ ਵੱਖਰੇ ਵੱਖਰੇ ਹੀਲੇ ਵਰਤਦੇ ਹਨ ਪਰੰਤੂ ਵਿਭਾਗ ਦੀ ਪੈਨੀ ਨਜ਼ਰ ਤੋਂ ਬਚ ਪਾਉਣਾ ਅਸੰਭਵ ਹੈ ਅਤੇ ਅਕਸਰ ਅਜਿਹੇ ਲੋਕ ਸਮੇਂ ਸਮੇਂ ਉਤੇ ਵਿਭਾਗ ਵਲੋਂ ਫੜ ਲਏ ਜਾਂਦੇ ਹਨ ਜਿੰਨ੍ਹਾਂ ਉੱਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ।