ਸ਼ਾਹੀ ਸ਼ਹਿਰ 'ਚ ਗੁੰਡਾਗਰਦੀ ਦਾ ਨੰਗਾ ਨਾਚ LIVE - ਹਸਪਤਾਲ
ਪਟਿਆਲਾ:ਸ਼ਾਹੀ ਸ਼ਹਿਰ ਪਟਿਆਲਾ 'ਚ ਇਕ ਵਾਰ ਫਿਰ ਤੋਂ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ।ਜਿਸ ਦੀ ਫੁਟੇਜ ਸੋਸ਼ਲ ਮੀਡੀਆਂ (Social Media) ਉਤੇ ਵਾਇਰਲ ਹੋ ਰਹੀ ਹੈ। ਪਰਮਿੰਦਰ ਸਿੰਘ ਆਪਣੇ ਘਰ ਜਾਣ ਦੇ ਲਈ ਨਿਕਲਿਆ ਤਾਂ ਨੌਜਵਾਨਾਂ ਦੀ ਤਰਫ ਤੋਂ ਪਿੱਛੇ ਗੱਡੀਆਂ ਲਗਾ ਕੇ ਸੁਰੱਖਿਆ ਗਾਰਡ (Security Guard) ਪਰਮਿੰਦਰ ਸਿੰਘ ਨੂੰ ਪਟਿਆਲਾ ਦੇ ਅਮਰ ਹਸਪਤਾਲ ਦੇ ਬਾਹਰ ਘੇਰ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।ਜਿਸ ਦੀਆਂ ਤਸਵੀਰਾਂ ਅਮਰ ਹਸਪਤਾਲ ਦੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆ।ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।