ਬੈਂਗਲੁਰੂ ਵਿੱਚ ਭਾਰੀ ਮੀਂਹ, ਪ੍ਰਸ਼ਾਸਨ ਵੱਲੋਂ ਛੁੱਟੀਆਂ ਦਾ ਐਲਾਨ - Bengaluru weather update
ਬੈਂਗਲੁਰੂ ਦੀ ਸਿਲੀਕਾਨ ਸਿਟੀ ਵਿੱਚ ਭਾਰੀ ਮੀਂਹ (Heavy Rain in Bengaluru) ਦੇ ਚੱਲਦਿਆਂ ਮੰਗਲਵਾਰ ਨੂੰ ਬੈਂਗਲੁਰੂ ਦੇ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀਆਂ ਦਾ ਐਲਾਨ (Holidays announced in Bengaluru) ਕੀਤਾ ਗਿਆ ਹੈ। ਬੈਂਗਲੁਰੂ ਸ਼ਹਿਰੀ ਕਮਿਸ਼ਨਰ ਨੇ ਛੁੱਟੀ ਦਾ ਐਲਾਨ ਕੀਤਾ ਹੈ। ਬੈਂਗਲੁਰੂ ਸ਼ਹਿਰੀ ਡੀਸੀ ਕੇ ਸ਼੍ਰੀਨਿਵਾਸ ਨੇ ਟੀਐਨਐਮ ਨੂੰ ਦੱਸਿਆ ਕਿ ਬੈਂਗਲੁਰੂ ਸ਼ਹਿਰੀ ਸੀਮਾਵਾਂ ਵਿੱਚ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਰਾਜ ਵਿੱਚ ਪਿਛਲੇ ਕੁਝ ਦਿਨਾਂ ਤੋਂ ਬੇਂਗਲੁਰੂ ਅਤੇ ਮਾਂਡਿਆ, ਮੈਸੂਰ ਅਤੇ ਰਾਮਨਗਰ ਵਿਚ ਕਈ ਥਾਵਾਂ ਉੱਤੇ ਭਾਰੀ ਬਾਰਸ਼ ਹੋ ਰਹੀ ਹੈ, ਜਿਸ ਕਾਰਨ ਹੜ੍ਹ ਆ ਗਏ ਹਨ। ਬੈਂਗਲੁਰੂ-ਮੈਸੂਰ ਐਕਸਪ੍ਰੈਸਵੇਅ ਉੱਤੇ ਪਾਣੀ ਭਰ ਗਿਆ, ਜਿਸ ਕਾਰਨ ਵਾਹਨ ਵਹਿ ਗਏ।