ਫਿਰੋਜ਼ਪੁਰ 'ਚ ਕੋਰੋਨਾ ਵਾਇਰਸ ਕਰਕੇ ਹੋਲੀ ਦਾ ਰੰਗ ਫਿੱਕਾ - ਹੋਲੀ ਮੌਕੇ ਆਰਗੈਨਿਕ ਰੰਗ
ਫਿਰੋਜ਼ਪੁਰ: ਕੋਰੋਨਾ ਵਾਇਰਸ ਦੇ ਚੱਲਦਿਆ ਫਿਰੋਜ਼ਪੁਰ ਵਿਚ ਹੋਲੀ ਦਾ ਦਿਹਾੜਾ ਫਿੱਕਾ ਹੀ ਰਿਹਾ ਪਰ ਕੁਝ ਲੋਕਾਂ ਨੇ ਦੇਸੀ ਤਰੀਕੇ ਨਾਲ ਆਪਣੇ ਪਰਿਵਾਰਾਂ ਨਾਲ ਹੋਲੀ ਖੇਡੀ। ਹੋਲੀ ਦੇ ਮੌਕੇ ਆਰਗੈਨਿਕ ਰੰਗ ਵਰਤ ਕੇ ਹੋਲੀ ਖੇਡੀ। ਹੋਲੀ ਖੇਡ ਰਹੇ ਲੋਕਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਚੱਲਦਿਆ ਉਨ੍ਹਾਂ ਨੇ ਸਿਰਫ ਆਰਗੈਨਿਕ ਰੰਗ ਹੀ ਵਰਤੇ ਹਨ ਅਤੇ ਸਾਫ-ਸੁਥਰੇ ਤਰੀਕੇ ਨਾਲ ਆਪਣੇ ਪਰਿਵਾਰਕ ਮੈਂਬਰ ਅਤੇ ਦੋਸਤ ਪਰਿਵਾਰਾਂ ਨਾਲ ਨੱਚ ਕੇ ਹੋਲੀ ਦਾ ਇਹ ਤਿਉਹਾਰ ਮਨਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪਾਣੀ ਦੀ ਬਿਲਕੁਲ ਵਰਤੋਂ ਨਹੀਂ ਕੀਤੀ ਅਤੇ ਸਿਰਫ ਸੁੱਕੇ ਗੁਲਾਲ ਦੀ ਵਰਤੋਂ ਕੀਤੀ ਹੈ। ਉਹ ਹੋਰ ਲੋਕਾਂ ਨੂੰ ਵੀ ਇਹੀ ਸੁਝਾਅ ਦੇ ਰਹੇ ਹਨ ਕਿ ਸੁਰੱਖਿਅਤ ਤਰੀਕੇ ਨਾਲ ਹੋਲੀ ਖੇਡੋ।