ਹਿਮਾਚਲ ਪ੍ਰਦੇਸ਼ 'ਚ ਹਾਈ ਅਲਰਟ ਦੇ ਚੱਲਦਿਆਂ ਪੁਲਿਸ ਵੱਲੋਂ ਚੈਕਿੰਗ ਜਾਰੀ - ਪੰਜਾਬ ਨੂੰ ਹਿਮਾਚਲ ਨਾਲ ਜੋੜਨ ਵਾਲਾ ਬਾਰਡਰ
ਰੂਪਨਗਰ: ਕੁਝ ਦਿਨ ਪਹਿਲਾ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਵਿਧਾਨ ਸਭਾ ਦੇ ਬਾਹਰ ਖਾਲਿਸਤਾਨੀ ਪੱਖੀ ਸਲੋਗਨ ਤੇ ਝੰਡੇ ਲਗਾਏ ਜਾਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਜਿਸ ਦੇ ਚੱਲਦੇ ਪੰਜਾਬ ਹਿਮਾਚਲ ਬਾਰਡਰ 'ਤੇ ਹਿਮਾਚਲ ਪੁਲਿਸ ਵੱਲੋਂ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਹਰ ਇੱਕ ਗੱਡੀ ਜੋ ਪੰਜਾਬ ਵਾਲੇ ਪਾਸੇ ਤੋਂ ਹਿਮਾਚਲ ਵੱਲ ਆ ਰਹੀ ਹੈ, ਉਸਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਹਿਮਾਚਲ ਬਾਰਡਰ 'ਤੇ ਜਿਹੜਾ ਕਿ ਪ੍ਰਸਿੱਧ ਸ਼ਕਤੀਪੀਠ ਮਾਤਾ ਨੈਣਾ ਦੇਵੀ ਨੂੰ ਜਾਣ ਵਾਲਾ ਰਸਤਾ ਹੈ, ਉਸ ਬਾਰਡਰ 'ਤੇ ਹਿਮਾਚਲ ਪੁਲਿਸ ਵੱਲੋਂ ਸਖ਼ਤ ਨਾਲ ਪੰਜਾਬ ਤੋਂ ਆਉਣ ਜਾਣ ਵਾਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਨੂੰ ਹਿਮਾਚਲ ਨਾਲ ਜੋੜਨ ਵਾਲਾ ਬਾਰਡਰ ਕੌਲਾਂ ਵਾਲਾ ਟੋਬਾ 'ਤੇ ਪੁਲਿਸ ਪੰਜਾਬ ਤੋਂ ਆਉਣ ਵਾਲੇ ਵਾਹਨ ਦੀ ਜਾਂਚ ਕਰ ਰਹੀ ਹੈ।
Last Updated : May 11, 2022, 5:14 PM IST