ਨੌਜਵਾਨਾਂ ਨੂੰ ਰੀਲ ਬਣਾ ਰਹੀਆਂ ਕੁੜੀਆਂ ’ਤੇ ਕੁਮੈਂਟ ਕਰਨਾ ਪਿਆ ਭਾਰੀ - High voltage drama in mall at ludhiana
ਲੁਧਿਆਣਾ: ਸੋਸ਼ਲ ਮੀਡੀਆ ’ਤੇ ਇੱਕ ਲੜਾਈ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਕੁਝ ਨੌਜਵਾਨਾਂ ਵੱਲੋਂ ਆਪਸ ਚ ਹੱਥੋਪਾਈ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਇਹ ਵੀਡੀਓ ਲੁਧਿਆਣਾ ਦੇ ਇੱਕ ਮਾਲ ਦੀ ਦੱਸੀ ਜਾ ਰਹੀ ਹੈ। ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਧਿਰਾਂ ਵਿਚਾਲੇ ਜੰਮ ਕੇ ਹੱਥੋਪਾਈ ਹੋਈ ਹੈ। ਇਸ ਮਾਮਲੇ ’ਚ ਲੁਧਿਆਣਾ ਜ਼ੋਨ 3 ਦੀ ਏਡੀਸੀਪੀ ਅਸ਼ਵਨੀ ਗੋਤੇਆਲ ਨੇ ਦੱਸਿਆ ਕਿ 11.40 ਰਾਤ ਦਾ ਇਹ ਮਾਮਲਾ ਹੈ। ਨੌਜਵਾਨਾਂ ’ਤੇ ਕੁੜੀਆਂ ਨੂੰ ਕਮੈਂਟ ਕਰਨ ਦੇ ਇਲਜ਼ਾਮ ਲੱਗੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਰਿਆਂ ਨੂੰ ਰਾਤ ਹੀ ਥਾਣੇ ਲਿਆਂਦਾ ਗਿਆ ਸੀ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਾਰਿਆਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਉਸ ਤੋਂ ਬਾਅਦ ਅਗਲੇਰੀ ਕਰਵਾਈ ਕੀਤੀ ਜਾਵੇਗੀ।