High Speed:ਤੇਜ਼ ਰਫ਼ਤਾਰ ਨੇ ਨੌਜਵਾਨ ਦੀ ਲਈ ਜਾਨ - ਪੋਸਟਮਾਰਟਮ
ਤਰਨਤਾਰਨ: ਰਸੂਲਪੁਰ ਨਹਿਰਾ ਦੇ ਕੋਲ ਤੇਜ਼ ਰਫ਼ਤਾਰ (High Speed) ਵਿਚ ਆ ਰਹੀ ਗੱਡੀ 'ਤੇ ਮੋਟਰਸਾਇਕਲ ਦੀ ਆਪਸੀ ਭਿਆਨਕ ਟੱਕਰ ਹੋ ਗਈ ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ (Death)ਹੋ ਗਈ।ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਮਾਮਲਾ ਦਰਜ ਕਰ ਲਿਆ ਹੈ।ਮ੍ਰਿਤਕ ਦੇ ਭਰਾ ਨੇ ਕਿਹਾ ਹੈ ਕਿ ਅਸੀਂ ਦੋਵੇ ਭਰਾ ਆਪਣਾ ਕੰਮ ਕਰਕੇ ਆਪਣੇ ਆਪਣੇ ਮੋਟਰਸਾਈਕਰ ਉਤੇ ਵਾਪਸ ਆ ਰਹੇ ਸਨ ਅਤੇ ਮੇਰੇ ਭਰਾ ਦੇ ਮੋਟਰਸਾਈਕਲ ਵਿਚ ਤੇਜ਼ ਰਫ਼ਤਾਰ ਵਿਚ ਆ ਰਹੀ ਕਾਰ ਨੇ ਟੱਕਰ ਮਾਰੀ।ਉਨ੍ਹਾਂ ਦਾ ਕਿਹਾ ਕਿ ਭਰਾ ਦੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ।