ਬਠਿੰਡਾ 'ਚ ਹੋਈ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ - ਮਲੋਟ ਸਬਡਵੀਜਨ ਦੇ ਪਿੰਡ ਫਤਿਹਪੁਰ ਮਨੀਆਂ
ਬਠਿੰਡਾ: ਮਲੋਟ ਸਬਡਵੀਜਨ ਦੇ ਪਿੰਡ ਫਤਿਹਪੁਰ ਮਨੀਆਂ ਵਿਖੇ ਆਰਮੀ ਦੇ ਹੈਲੀਕਾਪਟਰ ਨੂੰ ਤਕਨੀਕੀ ਨੁਕਸ ਕਾਰਨ ਡਿੱਗ-ਡੌਲੇ ਖਾਂਦੇ ਨੂੰ ਪਿੰਡ ਦੇ ਸਟੇਡੀਅਮ ਵਿਚ ਲਾਹੁਣਾ ਪਿਆ। ਜਿਸ ਬਾਰੇ ਕਿਸਾਨਾਂ ਨੇ ਦੱਸਿਆ ਕਿ ਅਸਮਾਨ ਵਿੱਚ ਉਡਦੇ ਹੋਏ ਆਰਮੀ ਦਾ ਹੈਲੀਕਾਪਟਰ ਅਚਾਨਕ ਡਿੱਗ ਡੌਲੇ ਖਾਣ ਲੱਗਾ, ਜੋ ਪਹਿਲਾਂ ਤਾਂ ਰਿਹਾਇਸੀ ਏਰੀਏ ਵਿੱਚ ਡਿੱਗਣ ਵਰਗੀ ਹਾਲਤ ਵਿਚ ਆ ਗਿਆ ਪਰ ਪਾਇਲਟ ਦੀ ਸੂਝਬੂਝ ਸਦਕਾ ਖੇਤਾਂ ਵਾਲੇ ਪਾਸੇ ਲਿਜਾਇਆ ਗਿਆ ਅਤੇ ਅਖੀਰ ਸਟੇਡੀਅਮ ਦੇ ਵਿਚ ਸੁਰੱਖਿਅਤ ਉਤਾਰ ਲਿਆ ਗਿਆ।