ਖਹਿਰਾ ਦੀ ਚੋਣ ਸਭਾ 'ਚ ਲਗਵਾਇਆ ਅਖਾੜਾ, ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ - akhada in sukhpal khaira's election meeting
ਮਾਨਸਾ: ਪਿੰਡ ਭੈਣੀ ਬਾਘਾ ਵਿਖੇ ਸੁਖਪਾਲ ਖਹਿਰਾ ਦੀ ਚੋਣ ਸਭਾ ਵਿੱਚ ਇਕੱਠ ਕਰਨ ਦੇ ਲਈ ਅਖਾੜਾ ਲਗਵਾਇਆ ਗਿਆ। ਇਸ ਮੌਕੇ ਕਲਾਕਾਰ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ। ਕਲਾਕਾਰ ਨੇ ਅਖਾੜੇ 'ਚ ਲੱਚਰ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਜਿਸ ਨੂੰ ਮੀਡੀਆ ਵੱਲੋਂ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ ਗਿਆ। ਇਸ ਸਬੰਧੀ ਜਦੋਂ ਸੁਖਪਾਲ ਖਹਿਰਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਦੋਗਾਣਾ ਜੋੜੀ ਹੈ, ਉਨ੍ਹਾਂ ਕਿਹੜਾ ਗਾਣਾ ਗਾਉਣਾ ਹੈ ਇਹ ਮੇਰੇ ਤੋਂ ਇਜਾਜ਼ਤ ਨਹੀਂ ਲਈ ਜਾਂਦੀ।