ਗਰਮੀ ਨੇ ਲੋਕਾਂ ਨੂੰ ਲਿਆਂਦੀਆਂ ਤਾਉਣੀਆਂ - punjab
ਪੰਜਾਬ ਵਿੱਚ ਗਰਮੀ ਨੇ ਲੋਕਾਂ ਦਾ ਘਰੋਂ ਨਿਕਲਣਾ ਮੁਹਾਲ ਕੀਤਾ ਹੋਇਆ ਹੈ। ਪੂਰੇ ਸੂਬੇ ਵਿੱਚ ਗਰਮੀ ਪੂਰੇ ਜ਼ੋਬਨ 'ਤੇ ਹੈ ਪਰ ਇਸ ਦਾ ਸਭ ਤੋਂ ਵੱਧ ਕਹਿਰ ਬਠਿੰਡਾ ਦੇ ਇਲਾਕੇ ਵਿੱਚ ਹੈ। ਮੌਸਮ ਵਿਗਿਆਨੀਆਂ ਨੇ ਵੀ ਅਜੇ ਤੱਕ ਮੌਸਮ ਤੋਂ ਕੋਈ ਰਾਹਤ ਮਿਲਣ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਮੌਸਮ ਵਿਗਿਆਨੀਆਂ ਨੇ ਲੋਕਾਂ ਨੂੰ ਘਰੇ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਜੇ ਜ਼ਿਆਦਾ ਜ਼ਰੂਰੀ ਕੰਮ ਨਾ ਹੋਵੇ ਤਾਂ ਘਰੋਂ ਨਾ ਨਿਕਲਣਾ ਹੀ ਬੇਹਤਰੀ ਹੈ।