ਗੁੱਸੇ 'ਚ ਆਏ ਸਿਹਤ ਮੰਤਰੀ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਗੰਦੇ ਬੈੱਡ 'ਤੇ ਲਿਟਾਇਆ ! - ਵਾਈਸ ਚਾਂਸਲਰ ਨੂੰ ਗੰਦੇ ਬੈੱਡ ’ਤੇ ਲੇਟਣਾ ਪਿਆ
ਫਰੀਦਕੋਟ: ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਵਿਚ ਹਲਕਾ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਵੱਲੋਂ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ਵਿੱਚ ਮਾੜੀਆ ਸਿਹਤ ਸੇਵਾਵਾਂ ਬਾਰੇ ਮੁੱਦਾ ਉਠਾਇਆ ਗਿਆ ਸੀ ਜਿਸ ਤੋਂ ਬਾਅਦ ਅੱਜ ਪੰਜਾਬ ਦੇ ਸਿਹਤ ਮੰਤਰੀ ਚੇਤਨ ਜੌੜਾ ਮਾਜਰਾ ਨੇ GGS ਮੈਡੀਕਲ ਹਸਪਤਾਲ ਦਾ ਦੌਰਾ ਕੀਤਾ ਅਤੇ ਇਥੇ ਚੱਲ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਸਿਹਤ ਮੰਤਰੀ ਨੇ ਹਸਪਤਾਲ ਦੇ ਵਾਰਡਾਂ ਵਿੱਚ ਬੈੱਡਾਂ ’ਤੇ ਗੰਦੇ ਬਿਸਤਰੇ ਦੇਖ ਹਸਪਤਾਲ ਪ੍ਰਸ਼ਾਸ਼ਨ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਈਂਸਿੰਜ ਦੇ ਵਾਈਸ ਚਾਂਸਲਰ ਨੂੰ ਝਾੜ ਪਾਈ। ਗੁੱਸੇ ਵਿੱਚ ਆਏ ਸਿਹਤ ਮੰਤਰੀ ਨੇ ਵਾਇਸ ਚਾਂਸਲਰ ਨੂੰ ਗੰਦੇ ਬੈੱਡ ਤੇ ਲੇਟਣ ਲਈ ਵੀ ਕਹਿ ਦਿੱਤਾ ਜਿਸ ਤੋਂ ਬਾਅਦ ਮਜ਼ਬੂਰਨ ਵਾਈਸ ਚਾਂਸਲਰ ਨੂੰ ਗੰਦੇ ਬੈੱਡ ’ਤੇ ਲੇਟਣਾ ਪਿਆ। ਵਾਈਸ ਚਾਂਸਲਰ ਦੇ ਲੇਟਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।