ਸਿਹਤ ਵਿਭਾਗ ਨੇ ਪਿੰਡ ਭਗਵਾਨਸਰ ਦਾ ਕੀਤਾ ਦੌਰਾ, ਲੋਕਾਂ ਦੇ ਲਏ ਬਲੱਡ ਸੈਂਪਲ - ਪੰਜਾਬ ਵਿੱਚ ਕੈਂਸਰਾਂ ਨਾਲ ਮੌਤਾਂ
ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਭਗਵਾਨਸਰ ਵਿਚ ਪਿਛਲੇ ਇਕ ਸਾਲ ਤੋਂ ਕਰੀਬ ਦਰਜਨ ਮੌਤਾਂ ਕੈਂਸਰ ਦੀ ਬਿਮਾਰੀ ਕਾਰਨ ਹੋ ਚੁੱਕੀਆ ਹਨ, ਜਿਸ ਨੂੰ ਲੈ ਕੇ ਸਿਹਤ ਵਿਭਾਗ ਹਰਕਤ ਵਿੱਚ ਆਇਆ ਤੇ ਸ਼ਨਿੱਚਰਵਾਰ ਨੂੰ ਸਿਹਤ ਵਿਭਾਗ ਦੀ ਟੀਮ ਪਿੰਡ ਭਗਵਾਨਸਰ ਪੁੱਜੀ। ਇੱਥੇ ਉਨ੍ਹਾਂ ਨੇ ਪਿੰਡ ਵਾਸੀਆਂ ਦੇ ਬਲੱਡ ਸੈਂਪਲ ਲਏ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਨੇੜੇ ਇੱਟਾਂ ਦਾ ਭੱਠਾ ਲੱਗਿਆ ਹੋਣ ਨਾਲ ਪਿੰਡ ਵਿੱਚ ਪ੍ਰਦੂਸ਼ਣ ਫੈਲ ਰਿਹਾ ਤੇ ਹਵਾ ਜ਼ਹਿਰੀਲੀ ਹੋ ਰਹੀ ਹੈ, ਜਿਸ ਨਾਲ ਪਿੰਡ ਵਾਸੀ ਕੈਂਸਰ ਦਾ ਸ਼ਿਕਾਰ ਹੋ ਰਹੇ ਹਨ। ਪਿੰਡ ਵਾਸੀਆਂ ਨੇ ਪ੍ਰਦੂਸ਼ਣ ਵਿਭਾਗ ਨੂੰ ਵੀ ਅਪੀਲ ਕੀਤੀ ਕਿ ਪਿੰਡ ਦੇ ਕੋਲੋ ਇਹ ਭੱਠਾ ਬੰਦ ਕਰਾਇਆ ਜਾਵੇ ਤਾਂ ਕਿ ਲੋਕਾਂ ਜ਼ਿੰਦਗੀ ਬਚ ਸਕੇ। ਇਸ ਦੇ ਨਾਲ ਹੀ ਡਾਕਟਰ ਨੇ ਦੱਸਿਆ ਕੀ ਉਨ੍ਹਾਂ ਦੇ ਉਚ ਅਧਿਕਾਰੀਆਂ ਵੱਲੋਂ ਹਿਦਾਇਤ ਮਿਲੀ ਸੀ ਜਿਸ ਦੇ ਚਲਦੇ ਉਹ ਪਿੰਡ ਦੇ ਲੋਕਾਂ ਦੇ ਬਲੱਡ ਸੈਂਪਲ ਲੈਣ ਆਏ ਹਨ।