ਲੁਧਿਆਣਾ ਵਿੱਚ ਨਕਲੀ ਟਾਟਾ ਨਮਕ! - Artificial Tata Salt
ਲੁਧਿਆਣਾ ਸਿਹਤ ਵਿਭਾਗ ਨੇ ਕਰਿਆਨੇ ਦੀਆਂ ਦੁਕਾਨਾਂ ਉੱਤੇ ਛਾਪੇਮਾਰੀ ਕੀਤੀ ਜਿਸ ਦੌਰਾਨ ਨਕਲੀ ਟਾਟਾ ਨਮਕ ਬਰਾਮਦ ਕੀਤਾ ਗਿਆ। ਸਿਹਤ ਵਿਭਾਗ ਦੇ ਮੁਲਾਜ਼ਮ ਨੇ ਦੱਸਿਆ ਕਿ ਕਈ ਦੁਕਾਨਾਂ 'ਤੇ ਟਾਟਾ ਨਮਕ ਨਕਲੀ ਮਿਲ ਰਿਹਾ ਹੈ ਜਿਸ ਦੀ ਸ਼ਿਕਾਇਤ ਦੇ ਆਧਾਰ 'ਤੇ ਉਨ੍ਹਾਂ ਵੱਲੋਂ ਇਹ ਛਾਪੇਮਾਰੀ ਕੀਤੀ ਗਈ ਹੈ। ਇਸ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਮਕ ਦੇ ਵੱਖ-ਵੱਖ ਦੁਕਾਨਾਂ ਤੋਂ ਸੈਂਪਲ ਲਏ ਗਏ ਹਨ, ਜੋ ਜਾਂਚ ਲਈ ਭੇਜੇ ਦਿੱਤੇ ਗਏ। ਇਨ੍ਹਾਂ ਦੇ ਨਮੂਨਿਆਂ ਤੋਂ ਬਾਅਦ ਪਤਾ ਲੱਗੇਗਾ ਕਿ ਨਮਕ ਵਿੱਚ ਕਿੰਨੀ ਮਿਲਾਵਟ ਕੀਤੀ ਗਈ ਹੈ।