ਢੀਂਡਸਾ ਸਾਹਿਬ ਦੱਸਣ ਪਾਰਟੀਆਂ ਦੀਆਂ ਕਿਹੜੀਆਂ ਨੀਤੀਆਂ ਗਲਤ ਸੀ: ਹਰਸਿਮਰਤ ਬਾਦਲ - ਢੀਂਡਸਾ ਪਰਿਵਾਰ ਨੂੰ ਬਾਹਰ ਦਾ ਰਸਤਾ
ਸ਼੍ਰੌਮਣੀ ਅਕਾਲੀ ਦਲ ਬਾਦਲ ਪਾਰਟੀ ਵੱਲੋਂ ਢੀਂਡਸਾ ਪਰਿਵਾਰ ਨੂੰ ਬਾਹਰ ਦਾ ਰਸਤਾ ਵਿਖਾਉਣ ਤੋਂ ਬਾਅਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਬਹੁਤੇ ਸਾਰੇ ਲੋਕ ਆਪਣੇ ਏਜੰਡੇ ਨਾਲ ਆਉਂਦੇ ਹਨ ਅਤੇ ਇਨ੍ਹਾਂ ਸਾਰਿਆਂ ਦਾ ਏਜੰਡਾ ਇਹੋ ਹੁੰਦਾ ਹੈ ਕੀ ਅਕਾਲੀ ਦਲ ਨੂੰ ਕਮਜ਼ੋਰ ਕਰਕੇ ਕਿਸੇ ਹੋਰ ਦਾ ਫਾਈਦਾ ਕਰੀਏ। ਉਨ੍ਹਾਂ ਨੇ ਕਿਹਾ ਢੀਂਡਸਾ ਸਾਹਿਬ ਉਨ੍ਹਾਂ ਨੂੰ ਦੱਸ ਤਾਂ ਦੇਣ ਉਨ੍ਹਾਂ ਕਿਹੜੀ ਨੀਤੀ ਗਲਤ ਸੀ ਜਿਸ ਨੀਤੀ 'ਤੇ ਫੈਸਲਾ ਕਰਨ ਦੇ ਵਿੱਚ ਇਹ ਆਪ ਨਹੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਕਿਹੜੀ ਚੀਜ਼ ਹੈ ਜਿਹੜਾ ਮਾਣ ਸਨਮਾਨ ਪਾਰਟੀ ਨੇ ਵੱਡੇ ਢੀਂਡਸਾ ਸਾਹਿਬ ਜਾਂ ਛੋਟੇ ਢੀਂਡਸਾ ਸਾਹਿਬ ਨਹੀ ਦਿੱਤਾ। ਉਨ੍ਹਾਂ ਨੇ ਕਿਹਾ ਜਿਸ ਬੰਦੇ ਨੂੰ ਢਾਈ ਲੱਖ ਵੋਟਾਂ ਤੋਂ ਹਾਰਨ ਤੋਂ ਬਾਅਦ ਵੀ ਰਾਜ ਸਭਾ ਸੀਟ ਮਿਲਦੀ ਹੈ ਅੱਜ ਉਹ ਪਰਿਵਾਰ ਮਾੜਾ ਹੋ ਗਿਆ ਪਰ ਸੀਟ ਹਾਲੇ ਵੀ ਚੰਗੀ ਹੈ।