ਮਨਪ੍ਰੀਤ ਬਾਦਲ ਵੱਲੋਂ ਲਾਈਆਂ ਫੈਕਟਰੀਆਂ ਦਾ ਧੂੰਆਂ ਦੇਖਣ ਦੀ ਆਸ: ਹਰਸਿਮਰਤ ਬਾਦਲ - ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ
ਬਠਿੰਡਾ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਠਿੰਡਾ ਪਹੁੰਚੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਦਿੱਲੀ ਵਿੱਚ ਵਾਪਰੀ ਸਿੱਖ ਬੀਬੀ ਨਾਲ ਘਟਨਾ ‘ਤੇ ਅਫ਼ਸੋਸ ਜਤਾਇਆ ਤੇ ਕੇਜਰੀਵਾਲ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਪਹਿਲਾਂ ਪ੍ਰੋ ਭੁੱਲਰ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਕੇਜਰੀਵਾਲ ਸਰਕਾਰ ਵੱਲੋਂ ਅੜਚਨਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ, ਪਰ ਹੁਣ ਦਿੱਲੀ ਵਿੱਚ ਸਿੱਖ ਬੀਬੀ ਨਾਲ ਵਾਪਰੀ ਘਟਨਾ ਬਹੁਤ ਦੁਰਭਾਗ ਪੂਰਨ ਹੈ, ਪਰ ਕੇਜਰੀਵਾਲ ਦੇ ਦੋਹਰੇ ਕਿਰਦਾਰ ਕਾਰਨ ਇਨਸਾਫ਼ ਮਿਲਣਾ ਮੁਸ਼ਕਲ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ’ਤੇ ਬੋਲਦੇ ਹੋਏ ਕਿਹਾ ਕਿ ਲੋਕ ਇਸ ਆਸ ਵਿੱਚ ਬੈਠੇ ਹਨ ਕਿ ਕਦੋਂ ਉਹ ਮਨਪ੍ਰੀਤ ਬਾਦਲ ਦੁਆਰਾ ਲਗਾਈਆਂ ਫੈਕਟਰੀਆਂ ਧੂੰਆਂ ਦੇਖਣਗੇ। ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਫੇਲ੍ਹ ਬਜਟ ਹੈ ਕਿਉਂਕਿ ਵੋਟਾਂ ਤੋਂ ਪਹਿਲਾਂ ਕੋਈ ਵੀ ਸਰਕਾਰ ਲੋਕਾਂ ਨੂੰ ਰਾਹਤ ਦਿੰਦੀ ਹੈ, ਪਰ ਕੇਂਦਰ ਸਰਕਾਰ ਵੱਲੋਂ ਵੋਟਾਂ ਨੂੰ ਧਿਆਨ ਵਿੱਚ ਨਾ ਰੱਖਦਿਆਂ ਫੇਲ੍ਹ ਬਜਟ ਪੇਸ਼ ਕੀਤਾ ਗਿਆ ਹੈ ਅਤੇ ਪੰਜਾਬ ਨੂੰ ਤਾਂ ਇਸ ਬਜਟ ਵਿਚ ਕੁਝ ਖਾਸ ਨਹੀਂ ਦਿੱਤਾ ਗਿਆ।