ਜਲ੍ਹਿਆਂਵਾਲਾ ਬਾਗ਼ ਬਿਲ 'ਤੇ ਔਜਲਾ-ਹਰਸਿਮਰਤ ਆਹਮੋ-ਸਾਹਮਣੇ, ਵੇਖੋ ਵੀਡੀਓ - ਹਰਸਿਮਰਤ ਬਾਦਲ
ਜਲ੍ਹਿਆਂਵਾਲਾ ਬਾਗ਼ ਨੈਸ਼ਨਲ ਮੈਮੋਰੀਅਲ (ਸੋਧ) ਬਿਲ 2019 ਲੋਕ ਸਭਾ 'ਚ ਤਾਂ ਪਾਸ ਹੋ ਗਿਆ ਹੈ ਪਰ ਇਸ ਨੂੰ ਲੈ ਕੇ ਸੰਸਦ 'ਚ ਵਿਰੋਧੀ ਧਿਰ ਇੱਕ-ਦੂਸਰੇ 'ਤੇ ਹਮਲਾ ਬੋਲ ਰਹੇ ਹਨ। ਕਾਂਗਰਸ ਦੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਦੇ ਟਰੱਸਟੀ ਦੇ ਤੌਰ 'ਤੇ ਉਨ੍ਹਾਂ ਦੇ ਪਾਰਟੀ ਦੇ ਮੈਂਬਰਾਂ ਨੂੰ ਹਟਾਇਆ ਨਹੀਂ ਜਾਣਾ ਚਾਹੀਦਾ ਹੈ। ਉੱਥੇ ਹੀ, ਹਰਸਿਮਰਤ ਬਾਦਲ ਨੇ ਵੀ ਗੁਰਜੀਤ ਸਿੰਘ ਔਜਲਾ 'ਤੇ ਜ਼ੁਬਾਨੀ ਹਮਲੇ ਬੋਲੇ।