ਗਿਆਨੀ ਹਰਪ੍ਰੀਤ ਸਿੰਘ ਨੇ ਕੇ ਐਸ ਮੱਖਣ ਨੂੰ ਕਿਹਾ ਆਲੋਚਨਾ ਲੋਕਾਂ ਨੇ ਕੀਤੀ ਰੱਬ ਨੇ ਨਹੀਂ - KS Makhan and Gurdas Maan
ਗੁਰਦਾਸ ਮਾਨ ਵਿਵਾਦ 'ਤੇ ਜਿੱਥੇ ਕੁਝ ਲੋਕਾਂ ਨੇ ਉਨ੍ਹਾਂ ਦੇ ਬਿਆਨਾਂ ਦੀ ਬੁਰਾਈ ਕੀਤੀ, ਉੱਥੇ ਹੀ ਕੁਝ ਲੋਕਾਂ ਨੇ ਉਨ੍ਹਾਂ ਦੀ ਹਿਮਾਇਤ ਵੀ ਕੀਤੀ ਹੈ। ਇਨ੍ਹਾਂ 'ਚ ਕੇ. ਐਸ ਮੱਖਣ ਦਾ ਨਾਂਅ ਵੀ ਸ਼ਾਮਿਲ ਹੈ ਜਿਸ ਕਾਰਨ ਲੋਕਾਂ ਨੇ ਕੇ. ਐਸ ਮੱਖਣ ਦਾ ਖ਼ੂਬ ਵਿਰੋਧ ਕੀਤਾ, ਗੱਲ ਇੱਥੇ ਤੱਕ ਪਹੁੰਚ ਗਈ ਕੇ ਐਸ ਮੱਖਣ ਨੇ ਲੋਕਾਂ ਦੀ ਆਲੋਚਨਾ ਤੋਂ ਤੰਗ ਆ ਕੇ ਆਪਣੇ ਕਕਾਰ ਗੁਰੂਦੁਆਰਾ ਸਾਹਿਬ ਭੇਂਟ ਕਰ ਦਿੱਤੇ ਹਨ। ਗੁਰੂਦੁਆਰਾ ਸਾਹਿਬ ਕਕਾਰ ਭੇਂਟ ਕਰਨ ਦੀ ਵੀਡੀਓ ਕੇ.ਐਸ ਮੱਖਣ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਾਈ ਅਤੇ ਆਪਣੇ ਉਦਾਸ ਭਰੇ ਵਿਚਾਰ ਦੱਸੇ। ਕੇ.ਐਸ ਮੱਖਣ ਵੱਲੋਂ ਚੁੱਕੇ ਇਸ ਕਦਮ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਭਾਈ ਹਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ। ਕੀ ਕਿਹਾ ਉਨ੍ਹਾਂ ਨੇ ਉਸ ਲਈ ਵੇਖੋ ਵੀਡੀਓ...